Monday, April 27, 2026

ਤਰੇਹਨ ਨਰਸਿੰਗ ਹੋਮ ਨੇ ਲੋੜਵੰਦ ਲੜਕੀ ਨੂੰ ਟਰਾਈ ਦਿੱਤਾ ਸਾਈਕਲ

PPN2002201723ਪੱਟੀ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਤਰੇਹਨ ਨਰਸਿੰਗ ਹੋਮ ਪੱਟੀ ਵੱਲੋਂ ਡਾ. ਬਿਮਲਾ ਤਰੇਹਨ ਨੂੰ ਬਰਸੀ ਮੌਕੇ ਯਾਦ ਕਰਦਿਆਂ ਲੋੜਵੰਦ ਲੜਕੀ ਨੂੰ ਟਰਾਈ ਸਾਈਕਲ ਦਿੱਤਾ। ਇਸ ਮੌਕੇ ਡਾ. ਰਕੇਸ਼ ਤਰੇਹਨ, ਡਾ. ਪ੍ਰੀਤੀ ਤਰੇਹਨ ਤੇ ਸਮੂਹ ਪਰਿਵਾਰ ਵੱਲੋਂ ਜਰੂਰਤ ਮੰਦ ਲੜਕੀ ਨੂੰ ਟਰਾਈ ਸਾਈਕਲ ਭੇਟ ਕਰਦਿਆ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਸਾਡਾ ਮੁੱਖ ਕਾਰਜ਼ ਹੈ। ਉਨਾਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵ. ਡਾ. ਬਿਮਲਾ ਤਰੇਹਨ ਦੀ ਯਾਦ ਵਿਚ ਟਰਾਈ ਸਾਈਕਲ ਦਿੱਤਾ ਗਿਆ। PPN2002201725ਭਾਰਤ ਵਿਕਾਸ ਪਰੀਸ਼ਦ ਤੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਤਰੇਹਨ ਨਰਸਿੰਗ ਹੋਮ ਦਾ ਸਮੇਂ ਸਮੇਂ ਤੇ ਲੋੜਵੰਦਾਂ ਨੂੰ ਮਦਦ ਦੇਣ ਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ, ਤਜਿੰਦਰ ਸਿੰਘ, ਰਾਜੀਵ ਪ੍ਰਭਾਕਰ ਆਦਿ ਹੋਰ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply