ਪੱਟੀ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਤਰੇਹਨ ਨਰਸਿੰਗ ਹੋਮ ਪੱਟੀ ਵੱਲੋਂ ਡਾ. ਬਿਮਲਾ ਤਰੇਹਨ ਨੂੰ ਬਰਸੀ ਮੌਕੇ ਯਾਦ ਕਰਦਿਆਂ ਲੋੜਵੰਦ ਲੜਕੀ ਨੂੰ ਟਰਾਈ ਸਾਈਕਲ ਦਿੱਤਾ। ਇਸ ਮੌਕੇ ਡਾ. ਰਕੇਸ਼ ਤਰੇਹਨ, ਡਾ. ਪ੍ਰੀਤੀ ਤਰੇਹਨ ਤੇ ਸਮੂਹ ਪਰਿਵਾਰ ਵੱਲੋਂ ਜਰੂਰਤ ਮੰਦ ਲੜਕੀ ਨੂੰ ਟਰਾਈ ਸਾਈਕਲ ਭੇਟ ਕਰਦਿਆ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਸਾਡਾ ਮੁੱਖ ਕਾਰਜ਼ ਹੈ। ਉਨਾਂ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵ. ਡਾ. ਬਿਮਲਾ ਤਰੇਹਨ ਦੀ ਯਾਦ ਵਿਚ ਟਰਾਈ ਸਾਈਕਲ ਦਿੱਤਾ ਗਿਆ।
ਭਾਰਤ ਵਿਕਾਸ ਪਰੀਸ਼ਦ ਤੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਤਰੇਹਨ ਨਰਸਿੰਗ ਹੋਮ ਦਾ ਸਮੇਂ ਸਮੇਂ ਤੇ ਲੋੜਵੰਦਾਂ ਨੂੰ ਮਦਦ ਦੇਣ ਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ, ਤਜਿੰਦਰ ਸਿੰਘ, ਰਾਜੀਵ ਪ੍ਰਭਾਕਰ ਆਦਿ ਹੋਰ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media