ਰਾਜਾਸਾਂਸੀ, 20 ਫਰਵਰੀ (ਪੰਜਾਬ ਪੋਸਟ ਬਿਊਰੋ)- ਤਕਰੀਬਨ 3 ਹਫਤੇ ਪਹਿਲਾਂ ਦੁਬਈ ਵਿਖੇ ਸਮੁੰਦਰੀ ਤੂਫਾਨ ਦੌਰਾਨ ਕਿਸ਼ਤੀ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨ ਕੁਲਦੀਪ ਸਿੰਘ ਦੀ ਲਾਸ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟਦ ੇ ਮੁੱਖੀ ਡਾ: ਐਸ. ਪੀ ਸਿੰਘ ਓਬਰਾਏ ਅਤੇ ਉੱਥੇ ਦੇ ਪੰਜਾਬੀ ਭਾਈ ਚਾਰੇ ਦੇ ਸਹਿਯੋਗ ਨਾਲ ਅੱਜ ਪੰਜਾਬ ਪੁੱਜ ਗਈ। ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਦਾਖਲਾ ਨਾਲ ਸਬੰਧਿਤ ਕਿਸਾਨ ਪਲਵਿੰਦਰ ਸਿੰਘ ਦਾ 27 ਸਾਲਾ ਨੌਜਵਾਨ ਪੁੱਤਰ ਕੁਲਦੀਪ ਸਿੰਘ ਅਗਸਤ, 2016 ਵਿੱਚ ਰੋਟੀ-ਰੋਜ਼ੀ ਕਮਾਉਣ ਦੇ ਉਦੇਸ਼ ਨਾਲ ਦੁਬਈ ਗਿਆ ਸੀ। ਲੰਘੀ 3 ਫਰਵਰੀ ਵਾਲੇ ਦਿਨ ਉਹ ਕੰਮ ਦੌਰਾਨ ਸੀ.ਟੀ. ਕੰੌਪਰੀਕਰਨ ਨਾਮਕ ਛੋਟੇ ਸਮੁੰਦਰੀ ਜਹਾਜ਼ ‘ਤੇ ਤੈਨਾਤ ਸੀ ਕਿ ਜਹਾਜ਼ ਅਚਾਨਕ ਸਮੁੰਦਰੀ ਤੂਫਾਨ ਵਿੱਚ ਘਿਰ ਗਿਆ। ਆਪਣੇ ਸਾਥੀ ਤਿੰਨ ਨੌਜਵਾਨਾਂ ਨੂੰ ਆਪਣੇ ਤੋਂ ਪਹਿਲਾਂ ਬਚ ਨਿਕਲਣ ਦਾ ਮੌਕਾ ਦੇਣ ਉਪਰੰਤ ਜਦੋਂ ਕੁਲਦੀਪ ਨੇ ਖਤਰਨਾਕ ਲਹ੍ਰਿਾ ‘ਚ ਘਿਰੇ ਜਹਾਜ਼ ਵਿਚੋਂ ਕਿਨਾਰੇ ਵੱਲ ਛਾਲ ਮਾਰੀ ਤਾਂ ਉਸੇ ਵਕਤ ਇੱਕ ਮਾਰੂ ਸਮੁੰਦਰੀ ਲਹਿਰ ਨੇ ਉਹ ਜਹਾਜ਼ ਉਛਾਲ ਕੇ ਸੁੱਟਿਆ ਜੋ ਕੁਲਦੀਪ ‘ਤੇ ਜਾ ਡਿੱਗਾ। ਮੌਕੇ ‘ਤੇ ਹੀ ਮੌਤ ਦੇ ਕਲਾਵੇ ਵਿੱਚ ਗਏ ਕੁਲਦੀਪ ਸਿੰਘ ਦੀ ਲਾਸ਼ 5-6 ਘੰਟੇ ਦੀ ਜਦੋ-ਜਹਿਦ ਉਪਰੰਤ ਲੱਭ ਲਈ ਗਈ ਜਦ ਕਿ ਕਈ ਹੋਰ ਨੌਜਵਾਨ ਸਮੁੰਦਰ ਦੀਆਂ ਛੱਲਾਂ ਵਿੱਚ ਹੀ ਸਮਾਅ ਗਏ। ਕੁਲਦੀਪ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਆ ਡਿੱਗਾ। ਦੁੱਖੀ ਪਰਿਵਾਰ ਨੇ ਹੋਰ ਕੋਈ ਚਾਰਾ ਨਾ ਚੱਲਦਿਆਂ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰੱਸਟਦ ੇ ਮੁੁੱਖੀ ਡਾ: ਐਸ.ਪੀ. ਸਿੰਘ ਓਬਰਾਏ ਨਾਲ ਸੰਪਰਕ ਕੀਤਾ। ਡਾ: ਓਬਰਾਏ ਅਤੇ ਦੁਬਈ ਸਥਿਤ ਪੰਜਾਬੀ ਭਾਈਚਾਰੇ ਨੇ ਤੁਰੰਤ ਕੌਂਸਲਖਾਨੇ ਦੇ ਅਧਿਕਾਰੀ ਸ੍ਰੀ ਸੰਜੈ ਜੈਸਵਾਲ ਰਾਹੀਂ ਦੂਤਘਰ ਨਾਲ ਰਾਬਤਾ ਕਾਇਮ ਕੀਤਾ ਅੱਜ ਕੁਲਦੀਪ ਸਿੰਘ ਦੀ ਲਾਸ਼ ਪੰਜਾਬ ਭੇਜਣ ਦੀ ਪ੍ਰਕਿਰਿਆ ਆਰੰਭੀ। ਅੱਜ ਬਾਅਦ ਦੁਪਹਿਰ ਦੁਬਈ ਤੋਂ ਹਵਾਈ ਜਹਾਜ਼ ਰਾਹੀਂ ਕੁਲਦੀਪ ਸਿੰਘ ਦੀ ਲਾਸ਼ ਅੰਮ੍ਰਿਤਸਰ ਦੇ ਗੁਰੁ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜੀ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਮੁੱਖੀ ਸੁਖਜਿੰਦਰ ਸਿੰਘ ਹੇਰ , ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਨਵਜੀਤ ਸਿੰਘ ਘਈ ਅਤੇ ਸ਼ਿਸ਼ਪਾਲ ਸਿੰਘ ਤਲਵੰਡੀ ਤੋਂ ਇਲਾਵਾ ਦੁਬਈ ਤੋਂ ਲਾਸ਼ ਲੈ ਕੇ ਆਏ ਪੰਜਾਬੀ ਭਾਈਚਾਰੇ ਦੇ ਆਗੂ ਗੁਰਨਾਮ ਸਿੰਘ ਵੀ ਮੌਜੂਦ ਸਨ। ਟਰੱਸਟ ਆਗੂਆਂ ਨੇ ਲਾਸ਼ ਗਮਸ਼ੀਨ ਮਾਹੌਲ ਦੌਰਾਨ ਉਥੇ ਪੁੱਜੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media