ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਜਨਮ ਦਿਵਸ ਸਬੰਧੀ ਪ੍ਰੋਗਰਾਮ ਦੇ ਆਯੋਜਨ ਦੌਰਾਨ ਮੰਗਲ ਉਚਾਰਣ ਦੇ ਨਾਲ ਹਵਨ ਯੱਗ ਕੀਤਾ ਗਿਆ।ਜਿਸ ਵਿੱਚ ਸਕੂਲ ਪ੍ਰਿੰਸਿਪਲ ਮੈਡਮ ਅੰਜ਼ਨਾ ਗੁਪਤਾ ਤੋ ਇਲਾਵਾ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਆਹੂਤੀਆਂ ਪਾਈਆਂ। ਇਸ ਅਵਸਰ `ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਵੀ ਕੀਤੀ ਗਈ ਅਤੇ ਮਹਾਰਿਸ਼ੀ ਦਯਾੰੰਨਦ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਅਤੇ ਨੁੱਕੜ ਨਾਟਕ ਰਾਹੀਂ ਸਵਾਮੀ ਦਯਾਨੰਦ ਜੀ ਦੇ ਫਲਸਫੇ ਅਤੇ ਮਾਨਵ ਕਲਿਆਣ ਲਈ ਦਿਤੇ ਗਏ ਸੰਦੇਸ਼ ਤੋਂ ਜਾਣੂ ਕਰਵਾਇਆ।ਇਸ ਤੋਂ ਇਲਾਵਾ ਮਸਤਾਨਾ ਜੋਗੀ ਭਜਨ ਦਾ ਗਾਇਣ ਵੀ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਉਨਾਂ ਮਹਾਨ ਮਹਾਂਪੁਰਸ਼ਾਂ ਵਿਚੋਂ ਇੱਕ ਸਨ, ਜਿੰਨਾਂ ਨੇ ਦੇਸ਼ ਵਿੱਚ ਪ੍ਰਚਲਿਤ ਅੰਧਵਿਸ਼ਵਾਸ, ਰੂੜੀਵਾਦ ਅਤੇ ਵੱਖ-ਵੱਖ ਤਰਾਂ ਦੇ ਆਡੰਬਰਾਂ ਦਾ ਵਿਰੋਧ ਕੀਤਾ। ਸਵਾਮੀ ਦਯਾਨੰਦ ਆਰਿਆ ਸਮਾਜ ਸਥਾਪਨਾ ਕਰ ਕੇ ਸਮਾਜ ਦੇ ਪੱਥ ਪ੍ਰਦਸ਼ਕ ਬਣੇ। ਸਮਾਜ ਨੂੰ ਅਗਿਆਨਤਾ ਦੇ ਅੰਧਕਾਰ ਤੋਂ ਦੂਰ ਲਈ ਉਹਨਾਂ ਨੇ ‘ਸਤਿਆਰਥ ਪ੍ਰਕਾਸ਼’ ਗ੍ਰੰਥ ਦੀ ਰਚਨਾ ਕੀਤੀ ਅਤੇ ਭਾਰਤੀ ਸੰਸ਼ਕ੍ਰਿਤੀ ਨੂੰ ਜੀਵੰਤ ਰੱਖਣ ਲਈ ਉਹਨਾਂ ਨੇ ਅਣਥੱਕ ਯਤਨ ਕੀਤੇ ।ਮੈਡਮ ਗੁਪਤਾ ਨੇ ਕਿਹਾ ਕਿ ਸਵਾਮੀ ਦਯਾਨੰਦ ਜੀ ਨੇ ਮਨ, ਬਚਨ, ਕਰਮ ਤਿੰਨਾਂ ਨਾਲ ਸਮਾਜ ਨੂੰ ਸੁਧਾਰਣ ਲਈ ਆਪਣਾ ਪੂਰਾ ਜੀਵਨ ਸਮਰਪਿੱਤ ਕੀਤਾ।ਉਨਾਂ ਨੇ ਬਾਲ-ਵਿਆਹ ਵਰਗੀਆਂ ਕੁਰੀਤੀਆਂ ਦਾ ਜਿਥੇ ਵਿਰੋਧ ਕੀਤਾ, ਉਥੇ ਵਿਧਵਾ-ਵਿਆਹ ਦੇ ਸਮੱਰਥਕ ਵੀ ਬਣੇ ।ਮਹਾਂਰਿਸ਼ੀ ਦਯਾਨੰਦ ਜੀ ਇੱਕ ਯੁਗਪੁਰਸ਼ ਸਨ।ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਐਸੇ ਮਹਾਨ ਮਹਾਪੁਰਸ਼ ਦੇ ਦੱਸੇ ਮਾਰਗ `ਤੇ ਚੱਲਦਿਆਂ ਸਮਾਜ ਨੂੰ ਨਵੀਂ ਦਿਸ਼ਾ ਦਿਖਾਈਏ।ਉਨਾਂ ਨੇ ਇਹ ਵੀ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ।ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਮਹਾਰਿਸ਼ੀ ਦਯਾਨੰਦ ਜੀ ਦੇ ਸੱਚੇ ਵੀਰ ਸੈਨਿਕ ਬਣ ਕੇ ਸਮਾਜਿਕ ਕੁਰੀਤੀਆਂ ਨੂੰ ਸਮਾਜ ਤੋਂ ਖਤਮ ਕਰਨ ਲਈ ਅੱਗੇ ਆਉਣ ਤੇ ਭਾਰਤ ਸ਼ੋਭਾ ਵਧਾਉਣ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media