ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਮਹਾ ਸ਼ਿਵਰਾਤਰੀ ਮੌਕੇ ਸਨਾਤਨ ਧਰਮ ਸਭਾ ਟਰੱਸਟ ਸ਼ਿਵ ਮੰਦਿਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਵਿਖੇ ਧਾਰਮਿਕ ਸਮਾਗਮ ਅਯੋਜਿਤ ਕਰਨ ਸਬੰਧੀ ਟਰੱਸਟ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ ਵਿਚ ਇੱਕ ਮੀਟਿੰਗ ਹੋਈ। ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰਨ ਲਈ ਪਹੁੰਚੇ ।
ਇਸ ਮੌਕੇ ਪ੍ਰਧਾਨ ਬਿੱਲਾ ਨੇ ਦਸਿਆ ਕਿ ਮੰਦਿਰ ਕਮੇਟੀ ਵਲੋਂ 24 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਉਸ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਉਨਾਂ ਦੱਸਿਆ ਕਿ 4 ਮਾਰਚ ਨੂੰ ਮੰਦਿਰ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਡਾ. ਹਰਜੋਤ ਸਿੰਘ ਮੱਕੜ ਵਲੋਂ ਲਗਾਇਆ ਜਾ ਰਿਹਾ ਹੈ, ਜਿਸ ਵਿਚ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ ਸ਼ਰਮਾ, ਡਾ. ਅਸ਼ੋਕ ਸ਼ਰਮਾ, ਸੁਰਿੰਦਰ ਗੋਲਡੀ, ਸੁਰਿੰਦਰ ਪਾਇਲ ਬੇਕਰੀ, ਬਲਵੰਤ ਰਾਏ ਸਵਾਮੀ, ਅਸ਼ਵਨੀ ਠਾਕੁਰ, ਪਰਮਜੀਤ ਠਾਕੁਰ, ਪੰਡਿਤ ਜੈ ਕਿਸ਼ੋਰ ਸ਼ਾਸਤਰੀ, ਅਰੁਣ ਕੁਮਾਰ, ਪ੍ਰੇਮ ਸਿੰਘ, ਰਜੇਸ਼ ਕੁਮਾਰ, ਸੰਜੀਵ ਕੁਮਾਰ, ਮਨੋਜ ਕੁਮਾਰ ਆਦਿ ਹਾਜ਼ਰ ਸਨ।ਲੋੜਵੰਦ ਲੋਕਾਂ ਦੇ ਲਈ ਮੈਡੀਕਲ ਕੈਂਪ ਅਯੌਜਿਤ ਕਰ ਕੇ ਸਮਾਜ ਸੇਵਾ ਕਰ ਰਹੇ ਡਾ. ਹਰਜੋਤ ਸਿੰਘ ਨੂੰ ਇਸ ਸਮੇਂ ਸਨਮਾਨਿਤ ਵੀ ਕੀਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media