Friday, September 25, 2026

ਸਿਵਲ ਹਸਪਤਾਲ ਪਠਾਨਕੋਟ ਵਿਖੇ ਅਣਚਾਹੇ ਨਵ-ਜਨਮੇ ਬੱਚੇ ਲਈ ਸਥਾਪਿਤ ਪੰਘੂੜੇ ਦਾ ਉਦਘਾਟਨ

ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੈਡ ਕਰਾਸ ਸੋਸਾਇਟੀ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਾਲਣਾ ਯੋਜਨਾ ਤਹਿਤ ਲਗਾਏ ਗਏ ਪੰਘੂੜੇ ਦਾ ਉਦਘਾਟਨ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕੀਤਾ।ਇਸ ਸਮੇਂ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ, ਉਸ਼ਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਇੰਜੀਨੀਅਰ ਅਨਿਲ ਬਾਂਸਲ ਮੈਬਰ ਪ੍ਰੋਗਰੈਸਿਵ ਪਠਾਨਕੋਟ, ਜੋਤੀ, ਰਜਨੀ ਅਤੇ ਗੌਰਵ ਸ਼ਰਮਾ (ਤਿੰਨੋ ਬਾਲ ਸੁਰੱਖਿਆ ਅਫ਼ਸਰ) ਹਾਜ਼ਰ ਸਨ।PPN2202201729
ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਲਈ ਸਿਹਤ ਵਿਭਾਗ, ਜਿਲ੍ਹਾ ਰੈਡ ਕਰਾਸ ਅਤੇ ਸਬੰਧਤ ਵਿਭਾਗਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਗਾਏ ਗਏ ਪੰਘੂੜੇ ਵਿੱਚ ਕੋਈ ਵੀ ਵਿਅਕਤੀ ਆਪਣੇ ਅਣਚਾਹੇ ਨਵਜਾਤ ਬੱਚੇ ਨੂੰ ਬਾਹਰ ਕਿੱਧਰੇ ਸੁੱਟਣ ਦੀ ਬਜਾਏ ਇਸ ਵਿੱਚ ਰੱਖ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਘੂੜੇ ਵਿੱਚ ਬੱਚਾ ਰੱਖਣ ਦੇ ਦੋ ਮਿੰਟ ਬਾਅਦ ਇੱਕ ਹੁੱਟਰ ਬੱਜੇਗਾ ਅਤੇ ਸਿਵਲ ਹਸਪਤਾਲ ਵਿੱਚ ਹਾਜ਼ਰ ਸਟਾਫ਼ ਬੱਚੇ ਨੂੰ ਆਪਣੀ ਹਿਫਾਜ਼ਤ ਵਿੱਚ ਰੱਖ ਲਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਅਤੇ ਸਮਾਜ ਸੈਵੀ ਸੰਸਥਾਂਵਾਂ ਦੇ ਸਹਿਯੋਗ ਨਾਲ ਬੱਚੇ ਦੇ ਸਹੀ ਪਾਲਣ ਪੋਸ਼ਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣਚਾਹੇ ਨਵ-ਜਨਮੇ ਬੱਚੇ ਨੂੰ ਕੁੜੇ ਵਿੱਚ ਸੁੱਟਣ ਦੀ ਬਜ਼ਾਏ ਲਗਾਏ ਗਏ ਪੰਘੂੜੇ ਵਿੱਚ ਪਹੁੰਚਾਉਣ।ਉਨ੍ਹਾਂ ਕਿਹਾ ਕਿ ਇਸ ਪੰਘੂੜੇ ਵਿੱਚ ਆਉਣ ਵਾਲੇ ਬੱਚਿਆਂ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾਵੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply