ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਲੀਡ ਦਫ਼ਤਰ ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵੱਲੋਂ ਸ਼ੈਲੀ ਰੋਡ ਪਠਾਨਕੋਟ ਨੇੜੇ ਰਾਜੇਸ਼ ਗੁਪਤਾ ਚੀਫ ਲੀਡ ਜ਼ਿਲ੍ਹਾ ਮੈਨੇਜਰ ਦੀ ਪ੍ਰਧਾਨਗੀ ਹੇਠ ਕਿਸਾਨ ਬਾਲਕ ਸਿੱਖਿਆ ਪ੍ਰੋਤਸਾਹਨ ਸਮਾਰੋਹ ਆਯੋਜਿਤ ਕੀਤਾ ਗਿਆ।ਅਯੋਜਿਤ ਕੀਤੇ ਗਏ ਸਮਾਰੋਹ ਵਿੱਚ ਨਿਰਮਲ ਚੰਦ ਰਿਜਨਲ ਡਾਇਰੈਕਟਰ ਆਰ.ਬੀ.ਆਈ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਸ਼੍ਰੀਮਤੀ ਰਚਨਾ ਦਿਕਸ਼ਿਤ ਜਨਰਲ ਮੈਨੇਜਰ ਆਰ.ਬੀ.ਆਈ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਐਸ.ਕੇ. ਬਹਿਲ ਡਿਪਟੀ ਸਰਕਲ ਹੈਡ ਕਪੂਰਥਲਾ ਨੇ ਇਸ ਸਮਾਰੋਹ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਸ਼੍ਰੀ ਰਾਜ਼ੇਸ਼ ਗੁਪਤਾ ਚੀਫ ਲੀਡ ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਰਿਜਰਬ ਬੈਂਕ ਚੰਡੀਗੜ੍ਹ ਵੱਲੋਂ ਜ਼ਿਲ੍ਹੇ ਦੇ 44 ਹੁਸ਼ਿਆਰ ਤੇ ਹੋਣਹਾਰ ਕਿਸਾਨਾਂ ਦੇ ਬੱਚਿਆਂ ਨੂੰ ਵਜੀਫਾ ਰਾਸ਼ੀ ਵੰਡੀ ਗਈ।ਉਨ੍ਹਾਂ ਦੱਸਿਆ ਕਿ ਇਹ ਵਜੀਫਾ ਰਾਸ਼ੀ ਮੁੱਖ ਮਹਿਮਾਨ ਨਿਰਮਲ ਚੰਦ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਰਚਨਾ ਦਿਕਸ਼ਿਤ ਵੱਲੋਂ ਵੰਡੀ ਗਈ ਹੈ।ਜਿਸ ਵਿੱਚ ਲੜਕੀਆਂ ਨੂੰ 3500 ਰੁਪਏ ਅਤੇ ਲੜਕਿਆਂ ਨੂੰ 2500 ਰੁਪਏ ਤੱਕ ਦੀ ਵਜੀਫਾ ਰਾਸ਼ੀ ਤਕਸੀਮ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਯੋਜਨਾ ਕੇਵਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਹੀ ਸ਼ੁਰੂ ਕੀਤੀ ਗਈ ਹੈ ਅਤੇ ਜ਼ਿਲ੍ਹਾ ਲੀਡ ਬੈਂਕ ਦਫ਼ਤਰ ਵੱਲੋਂ ਦੂਸਰੇ ਸਾਲ ਇਸ ਯੋਜਨਾ ਤਹਿਤ ਵਜੀਫ਼ਾ ਰਾਸ਼ੀ ਵੰਡ ਕੇ ਜ਼ਿਲ੍ਹੇ ਵਿੱਚ ਨਵਾਂ ਕੀਰਤੀਮਾਣ ਸਥਾਪਿਤ ਕੀਤਾ ਗਿਆ ਹੈ।
ਬੈਂਕ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਜਿਵੇ ਛੋਟੇ ਤੇ ਮਧਿਅਮ ਕਿਸਾਨ, ਖੇਤੀਹਰ ਮਜਦੂਰ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਲਈ ਲੀਡ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਦੀ ਪ੍ਰਸੰਸਾ ਕਰਦਿਆਂ ਹੋਇਆ ਆਰ.ਬੀ.ਆਈ. ਦੀ ਜਨਰਲ ਮੈਨੇਜਰ ਸ਼੍ਰੀਮਤੀ ਰਚਨਾ ਦਿਕਸ਼ਿਤ ਨੇ ਪੰਜਾਬ ਨੈਸ਼ਨਲ ਬੈਕ ਦੀ ਸ਼ਲਾਘਾ ਕੀਤੀ ਅਤੇ ਕਾਮਨਾ ਕੀਤੀ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਸਾਰੇ ਬੈਂਕਾਂ ਨੂੰ ਅਪਨਾਉਣੀਆਂ ਚਾਹੀਦੀਆਂ ਹਨ।
ਨਿਰਮਲ ਚੰਦ ਰਿਜਨਲ ਡਾਇਰੈਕਟਰ ਆਰ.ਬੀ.ਆਈ ਨੇ ਇਸ ਮੌਕੇ ’ਤੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਜਿੱਥੇ ਮਿਥੇ ਟੀਚਿਆਂ ਨੂੰ ਪੂਰਾ ਕਰਦਾ ਹੈ, ਉੱਥੇ ਹੀ ਸਮਾਜਿਕ ਖੇਤਰ ਵਿੱਚ ਵੱਧ ਚੜ੍ਹਕੇ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਮਾਤਾ-ਪਿਤਾ ਤੋਂ ਇਲਾਵਾ ਬੈਂਕ ਦੇ ਅਧਿਕਾਰੀ ਅਤੇ ਪੱਤਵੰਤੇ ਸ਼ਹਿਰੀ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media