ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨਜਦੀਕੀ ਪਿੰਡ ਬਹਿਮਣ ਦੀਵਾਨਾ ਵਿਖੇ ਰਿਜ਼ਨਲ ਗਰੁੱਪ ਆਫ ਕਾਲਜਿਸ ਵਲੋਂ ‘ਈਚ ਵੰਨ ਪਲਾਂਟ ਵੰਨ’ ਦੇ ਨਾਅਰੇ ਹੇਠ ਕਾਲਜ ਵਿੱਚ ਰੁੱਖ ਲਗਾਉਣ ਦਾ ਆਯੋਜਿਨ ਕੀਤਾ ਗਿਆ।
ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ ਅਤੇ ਇੱਕ ਘੰਟੇ ਵਿੱਚ 250 ਬੂਟੇ ਲਗਾਏ।ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨਾ, ਹਰਿਆਵਲ ਵਧਾਉਣਾ ਅਤੇ ਵਾਤਾਵਰਣ ਸਾਫ਼ ਰੱਖਣਾ ਸੀ।ਪ੍ਰਿੰਸੀਪਲ ਵਿਕਾਸ ਗੁਪਤਾ ਨੇ ਆਪਣੀ ਅਗਵਾਈ ਹੇਠ ਨਿੰਮ ਅਤੇ ਫੁੱਲਾਂ ਦੇ ਵੱਖਰੇ-ਵੱਖਰੇ ਬੂਟੇ ਲਗਵਾਏ। ਗੁਰਲਾਬ ਸਿੰਘ ਸਿੱਧੂ ਚੇਅਰਮੈੈਨ, ਸੁਖਰਾਜ ਸਿੰਘ ਸਿੱਧੂ ਮੈਨੇਜ਼ਿੰਗ ਡਾਇਰੈਕਟਰ ਨੇ ਇਸ ਉਪਰਾਲੇ ਲਈ ਬੱਚਿਆ ਅਤੇ ਸਟਾਫ਼ ਮੈਂਬਰ ਦੀ ਸ਼ਲਾਘਾ ਕੀਤੀ ਅਤੇ ਹੋਰ ਐਸੇ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media