ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸਮੂਹ ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸੈਕਟਰ 17 ਚੰਡੀਗੜ ਵਿਖੇ 13 ਫਰਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।ਸਰਕਾਰ ਵੱਲੋਂ ਕੋਈ ਗੱਲਬਾਤ ਨਾ ਕਰਨ ਤੇ ਸੰਘਰਸ਼ ਨੂੰ ਹੁਣ ਜ਼ਿਲ੍ਹਾਂ ਪੱਧਰ ਤੇ ਭਖਾਉਣ ਲਈ ਅੱਜ ਜ਼ਿਲ੍ਹਾ ਪੱਧਰ ਤੇ ਇਕੱਠ ਕਰਕੇ ਸਰਕਾਰ ਦੀ ਅਰਥੀ ਫੂਕੀ ਗਈ ਤੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੀ ਮੁੱਖ ਸਕੱਤਰ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।ਵੱਖ ਵੱਖ ਆਗੂਆਂ ਨੇ ਮੁਜ਼ਹਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਕਟ ਪਾਸ ਹੋਣ ਦੇ ਬਾਵਜੂਦ ਵੀ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ।
10 ਸਾਲਾਂ ਦੋਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਨੋਕਰੀ ਤੌਂ ਧੱਕੇ ਨਾਲ ਕੱਢਿਆ ਹੈ ਜਿਸ ਦੀ ਮਿਸਾਲ ਸੁਵਿਧਾ ਮੁਲਾਜ਼ਮ ਹਨ ਜਿੰਨ੍ਹਾ ਨੂੰ 12 ਸਾਲ ਕੰਮ ਕਰਨ ਤੋਂ ਬਾਅਦ ਰੈਗੂਲਰ ਕਰਨ ਦੀ ਬਜਾਏ ਨੋਕਰੀ ਤੋਂ ਕੱਢ ਦਿੱਤਾ ਗਿਆ।ਸਰਕਾਰ ਜ਼ਾਣ ਬੁੱਝ ਕੇ ਮੁਲਾਜ਼ਮਾਂ ਦੀਆ ਮੰਗਾਂ ਤੋਂ ਟਾਲਾ ਵੱਟ ਰਹੀ ਹੈ, ਉਨ੍ਹਾਂ ਕਿਹਾ ਕਿ ਚੋਂਣ ਕਮਿਸ਼ਨ ਵੱਲੋਂ ਦੋ ਵਾਰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁੱਖ ਸਕੱਤਰ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਹੀ ਦੇ ਰਹੇ।ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਅਣਹੋਣੀ ਦਾ ਇੰਤਜ਼ਾਰ ਕਰ ਰਹੀ।
ਉਨ੍ਹਾਂ ਕਿਹਾ ਕਿ ਐਕਟ ਪਾਸ ਹੋਣ ਅਤੇ ਚੋਂਣ ਕਮਿਸ਼ਨ ਦੀ ਮਨਜੂਰੀ ਬਾਵਜੂਦ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਨਾ ਕਰਨਾ ਸਰਕਾਰ ਲਈ ਸ਼ਰਮਨਾਕ ਗੱਲ ਹੈ।ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਚੰਡੀਗੜ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ’ਤੇ 28 ਫਰਵਰੀ ਤੋਂ ਸਮੂਹਿਕ ਰੂਪ ਵਿਚ 251 ਆਗੂ ਇਕੋ ਸਮੇਂ ਭੁੱਖ ਹੜਤਾਲ ਸ਼ੁਰੂ ਕਰਨਗੇ। ਮੁਲਾਜ਼ਮ ਕਿਸੇ ਸਮੇਂ ਵੀ ਮਰਨ ਵਰਤ ਸ਼ੁਰੂ ਕਰ ਸਕਦੇ ਹਨ ਇਸ ਦੋਰਾਨ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੂਰਨ ਰੂਪ ਵਿਚ ਮੁੱਖ ਸਕੱਤਰ ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਦੋਰਾਨ ਵੱਖ-ਵੱਖ ਜਥੇਬੰਦੀਆ ਐਸ.ਐਸ.ਏ ਨਾਨ ਟੀਚਿੰਗ ਯੂਨੀਅਨ, ਮਨਰੇਗਾ ਯੂਨੀਅਨ, ਸੁਵਿਧਾ ਕਰਮਚਾਰੀ ਯੂਨੀਅਨ, ਰੂਰਲ ਹੈਲਥ ਫਾਰਮਾਸਿਟੀਕਲ ਅਤੇ ਦਰਜਾ ਚਾਰ ਯੂਨੀਅਨ, ਬਾਬਾ ਫਰੀਦ ਯੂਨੀਵਰਸਿਟੀ ਕੈਂਸਰ ਯੂਨੀਅਨ, ਥਰਮਲ ਪਲ਼ਾਂਠ ਵਰਕਰ ਯੂਨੀਅਨ, ਪੰਜਾਬ ਵੈਲਡਿੰਗ ਐਂਡ ਕਨਸਟਰਕਸ਼ਨ ਵੈਲਫੇਅਰ ਯੂਨੀਅਨ ਅਤੇ ਗੌਰਮਿੰਗ ਦਰਜਾ ਚਾਰ ਯੂਨੀਅਨਾਂ ਦੇ ਆਗੂ ਮੋਜੂਦ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media