Wednesday, June 24, 2026

ਆਰਟ ਗੈਲਰੀ ਵਿਖੇ ਤਿੰਨ ਦਿਨਾ `ਯੁਨੀਕ ਐਕਸਪੈ੍ਰਸ਼ਨਜ਼` ਪੇਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ)  – ਨਵੇਂ ਕਲਾਕਾਰਾਂ ਨੂੰ ਉਤਸ਼ਹਿਤ ਕਰਨ ਲਈ ਸਥਾਨਕ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ 23 ਤੋਂ 25 ਫਰਵਰੀ ਤੱਕ ਜਾਰੀ ਰਹਿਣ ਵਾਲੀ `ਯੁਨੀਕ ਐਕਸਪ੍ਰੈਸ਼ਨਜ਼` ਨਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਆਰਟ ਗੈਲਰੀ ਦੇ ਸਕੱਤਰ ਡਾ. ਪੀ.ਐਸ ਗਰੋਵਰ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ।ਪਟਿਆਲਾ ਦੇ ਉਘੇ ਕਲਾਕਾਰ ਅਵਿਨਾਸ਼ ਗਾਗਟ ਦੀ ਦੇਖ ਰੇਖ ਹੇਠ ਲਗਾਈ ਜਾ ਰਹੀ ਤਿੰਨ ਦਿਨਾ ਪੇਂਟਿੰਗ ਪ੍ਰਦਰਸ਼ਨੀ ਇਸ ਤਿੰਨ ਦਿਨਾ ਪ੍ਰਦਰਸ਼ਨੀ ਵਿੱਚ ਲੁਧਿਆਣਾ, ਪਟਿਆਲਾ ਅਤੇ ਹੁਸ਼ਿਆਰਪੁਰ ਦੇ ਜਿੰਨਾਂ 14 ਕਲਾਕਾਰਾਂ ਦੀਆਂ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਉਨਾਂ ਵਿੱਚ ਗਾਇਤਰੀ ਵਰਮਾ, ਪ੍ਰਭਲੀਨ ਕੌਰ, ਮਮਤਾ ਸ਼ਰਮਾ, ਜਸਪ੍ਰੀਤ ਕੌਰ, ਨੀਤਾ ਰਾਣੀ, ਬਲਜੀਤ ਕੌਰ, ਜੈਸਮੀਨ ਕੌਰ, ਕ੍ਰਿਪਾਲ ਸਿੰਘ, ਬੇਅੰਤ ਸਿੰਘ, ਦੀਪਕ ਕੁਮਾਰ, ਮਨਿੰਦਰ ਖਰੌਡ, ਗੁਰਜੀਤ ਮਠਾੜੂ, ਆਯੂਸ਼ ਅਗਰਵਾਲ, ਰਵਿੰਦਰ ਸਿੰਘ ਆਦਿ ਸ਼ਾਮਲ ਹਨ।PPN2302201721
ਹਾਲ ਵਿੱਚ ਪ੍ਰਦਸ਼ਿਤ ਵੱਖ-ਵੱਖ ਪੇਂਟਿੰਗਾਂ ਦੀ ਪ੍ਰਸੰਸਾ ਕਰਦਿਆਂ ਡਾ. ਪੀ.ਐਸ ਗਰੋਵਰ ਨੇ ਕਿਹਾ ਕਲਾਕਾਰਾਂ ਨੇ ਪੂਰੀ ਮਿਹਨਤ ਨਾਲ ਆਪਣੇ ਆਲੇ ਦੁਆਲੇ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵਿਸ਼ੇ ਚੁਣੇ ਹਨ।ਉਨਾਂ ਨੇ ਪ੍ਰਭਲੀਨ ਕੌਰ ਤੇ ਗੁਰਜੀਤ ਨੇ ਵਲੋਂ ਚਿਤਰੀ ਗਈ ਕੁਦਰਤ, ਮਨਿੰਦਰ ਖਰੋਡ ਵਲੋਂ ਕੈਨਵਸ ‘ਤੇ ਉਤਾਰੇ ਆਪਣੇ ਪਿੰਡ ਦੇ ਨਜ਼ਾਰੇ ਅਤੇ ਬੇਅੰਤ ਸਿੰਘ ਅਤੇ ਕਿਰਪਾਲ ਸਿੰਘ ਪੋਰਟਰੇਟ ਤੋਂ ਇਲਾਵਾ ਦੀਪਕ ਕੁਮਾਰ ਵਲੋਂ ਮਜ਼ਦੁਰੀ ਕਰਦਿਆਂ ਦਿਖਾਏ ਗਰੀਬ ਵਿਅਕਤੀ ਦੀਆਂ ਪੇਂਟਿੰਗਾਂ ਦੀ ਸਰਾਹਣਾ ਕੀਤੀ।ਡਾ. ਗਰੋਵਰ ਨੇ ਕਿਹਾ ਕਿ ਪੇਟਿੰਗ ਅਜਿਹਾ ਖੇਤਰ ਹੈ, ਜਿਸ ਦੌਰਾਨ ਕਲਾਕਾਰ ਆਪਣੀ ਸੋਚ ਤੇ ਕਲਪਨਾ ਦਾ ਬਾਖੂਬੀ ਪ੍ਰਗਟਾਵਾ ਕਰਦਾ ਹੈ।ਗੁਰੂ ਨਗਰੀ ਦੇ ਨਾਮਵਰ ਕਲਾਕਾਰ ਅਤੁਲ ਮਹਿਰਾ ਨੇ ਪ੍ਰਦਰਸ਼ਨੀ ਲਗਾ ਰਹੇ ਆਰਟਿਸਟਾਂ ਨਾਲ ਘੁਲ ਮਿਲ ਕੇ ਉਨਾਂ ਨਾਲ ਪੇਂਟਿੰਗ ਦੀਆਂ ਬਾਰੀਕੀਆਂ ਸਾਂਝੀਆਂ ਕੀਤੀਆਂ।ਇਸ ਮੌਕੇ ਪੁਸ਼ਪਿੰਦਰ ਸਿੰਘ ਗਰੋਵਰ, ਕੁਲਵੰਤ ਸਿੰਘ ਗਿੱਲ, ਬ੍ਰੀਜੇਸ਼ ਜੌਲੀ, ਰਮਨ ਮਹਿਤਾ, ਜਰਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਕਲਾ ਪ੍ਰੇਮੀ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply