Friday, June 26, 2026

ਸੁਰੱਖਿਆ ਵਿਭਾਗ ਵਲੋਂ ਸੇਵਾ ਮੁਕਤ ਹੋਏ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਦਾ ਸਨਮਾਨ

PPN2402201715ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਲੋਂ ਸੇਵਾ ਮੁਕਤ ਹੋਏ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਦੇ ਸਨਮਾਨ ਵਜੋਂ ਵਿਦਾਇਗੀ ਚਾਹ ਪਾਰਟੀ ਦਿੱਤੀ ਗਈ ਅਤੇ ਯਾਦਗਾਰੀ ਚਿੰਨ ਅਤੇ ਇਕ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਡਾ. ਸ਼ਰਨਜੀਤ ਸਿੰਘ ਢਿੱਲੋਂ ਵਲੋਂ ਯੂਨੀਵਰਸਿਟੀ `ਚ ਨਿਭਾਈਆਂ ਗਈਆਂ ਸਲਾਘਾਯੋਗ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਗਈ। ਇਸ ਵਿਦਾਇਗੀ ਪਾਰਟੀ ਵਿਚ ਸੁਖਦੇਵ ਸਿੰਘ ਸੁਰੱਖਿਆ ਅਫਸਰ, ਡਾ. ਨਵਦੀਪ ਸਿੰਘ ਤੁੰਗ ਡੀਨ ਵਿਦਿਅਕ ਮਾਮਲੇ, ਡਾ. ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ, ਡਾ. ਜਗਰੂਪ ਸਿੰਘ ਸੇਖੋਂ ਪ੍ਰੋਫੈਸਰ ਇੰਚਾਰਜ਼ (ਪ੍ਰੀਖਿਆਵਾਂ), ਡਾ. ਅਮਰਜੀਤ ਸਿੰਘ ਸਿੱਧੂ ਡਾਇਰੈਕਟਰ ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ, ਡਾ. ਰਾਜੇਸ਼ ਕਾਲੀਆ ਡਿਪਟੀ ਰਜਿਸਟਰਾਰ, ਸੁਰੱਖਿਆ ਸੁਪਰਵਾਈਜ਼ਰ ਰਾਮ ਲੁਭਾਇਆ, ਰਣਜੀਤ ਸਿੰਘ, ਰਾਮ ਸਿੰਘ, ਸਟੈਨੋ ਜਸਪਾਲ ਸਿੰਘ ਅਤੇ ਹੋਰ ਸੁਰੱਖਿਆ ਸਟਾਫ਼ ਸ਼ਾਮਿਲ ਹੋਇਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply