Sunday, March 15, 2026

ਮਹਾਂਸ਼ਿਵਰਾਤਰੀ ਮੌਕੇ ਸਾਂਵਲ ਬ੍ਰਦਰਜ਼ ਨੇ ਲੰਗਰ ਲਾਇਆ

PPN2402201725ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ)- ਮਹਾਂਸ਼ਿਵਰਾਤਰੀ ਦਾ ਤਿਉਹਾਰ ਵਿਸ਼ਵ ਵਿਆਪੀ ਮਨਾਏ ਜਾਣ ਦੇ ਸਿਲਸਿਲੇ ਤਹਿਤ ਸ਼ਹਿਰ ਦੀਆਂ ਵੱਖ ਵੱਖ ਹਿੰਦੂ ਧਾਰਮਿਕ ਸੰਸਥਾਵਾਂ ਤੇ ਸਮਾਜ ਸੇਵੀ ਸੰਗਠਨਾਂ ਵਲੋਂ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧ ਵਿਚ ਜੀ.ਟੀ ਰੋਡ ਛੇਹਰਟਾ ਵਿਖੇ ਸਥਿਤ ਭੱਲਾ ਕਲੋਨੀ ਵਿਖੇ ਉਘੇ ਸਮਾਜ ਸੇਵੀ ਸਾਂਵਲ ਬ੍ਰਦਰਜ਼ ਦੇ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੋਰਾਨ ਸ਼ਿਵ ਭਗਤਾਂ ਵਲੋਂ ਸ਼ਿਵ ਗੁਣਗਾਨ ਕੀਤਾ ਗਿਆ।ਵੱਖ-ਵੱਖ ਪਕਵਾਨਾਂ ਦੇ ਲੰਗਰ ਭੰਡਾਰੇ ਵੀ ਲਗਾਏ ਗਏ।ਦੀਪਕ ਸਾਂਵਲ ਤੇ ਸੰਦੀਪ ਸਾਂਵਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਗਤ ਬਾਬਾ ਭੋਲੇ ਨਾਥ ਜੀ ਦੇ ਲੰਗਰ ਭੰਡਾਰੇ ਦੇ ਵਿਚ ਜੋ ਵੀ ਆਪਣਾ ਯੋਗਦਾਨ ਪਾਉਂਦਾ ਹੈ, ਉਸ ਦੀਆਂ ਨੌ-ਨਿਧੀਆਂ ਤੇ ਬਾਰਾਂ ਸਿਧੀਆਂ ਹੋ ਨਿਭੜਦੀਆਂ ਹਨ। ਇਸ ਸ਼ੁਭ ਅਵਸਰ `ਤੇ ਹਰੀਸ਼ ਚੰਦਰ, ਕੇਸ਼ਵ ਸ਼ਰਮਾ, ਰਜਿੰਦਰ ਸ਼ਰਮਾ, ਰਕੇਸ਼ ਕੁਮਾਰ, ਮਿੰਟੂ, ਨੰਨਾ, ਰਵੀ ਕੁਮਾਰ, ਅਨਿਲ, ਸਾਗਰ, ਪ੍ਰਦੀਪ ਕੁਮਾਰ ਤੇ ਬੰਟੀ ਸ਼ਰਮਾ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply