Saturday, September 26, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਬਣਿਆ ਨੈਟਬਾਲ ਚੈਂਪੀਅਨ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ)- ਜੀ.ਐਨ.ਡੀ.ਯੂ ਵਿਖੇ ਸੰਪੰਨ ਹੋਈ ਮਹਿਲਾਵਾਂ ਦੀ ਦੋ ਦਿਨਾਂ ਇੰਟਰਕਾਲਜ ਏ ਡਵੀਜ਼ਨ ਨੈਟਬਾਲ ਪ੍ਰਤੀਯੋਗਿਤਾ ਦੋਰਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਚੈਂਪੀਅਨ ਰਿਹਾ ਜਦੋਂ ਕਿ ਐਚ.ਐਮ.ਵੀ ਕਾਲਜ ਜਲੰਧਰ ਦੀ ਟੀਮ ਦੂਸਰੇ ਸਥਾਨ ਤੇ ਰਹਿੰਦੇ ਹੋਏ ਉਪਜੇਤੂ ਬਣੀ। PPN2402201723ਇਸੇ ਤਰ੍ਹਾਂ ਸ਼ੁਰੂ ਹੋਏ ਪੁਰਸ਼ ਵਰਗ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਨਾਕਆਊਟ ਮੁਕਾਬਲਿਆਂ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਵਿਰੋਧੀ ਡੀ.ਏ.ਵੀ ਕਾਲਜ ਜਲੰਧਰ ਨੂੰ ਹਰਾ ਕੇ, ਖਾਲਸਾ ਕਾਲਜ ਅੰਮ੍ਰਿਤਸਰ ਆਪਣੇ ਵਿਰੋਧੀ ਐਸਐਸਐਮ ਕਾਲਜ ਦੀਨਾਨਗਰ ਗੁਰਦਾਸਪੁਰ ਨੂੰ ਹਰਾ ਕੇ, ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਐਸ.ਐਸ.ਐਮ ਕਾਲਜ ਦੀਨਾਨਗਰ ਦੀ ਟੀਮ ਨੂੰ ਹਰਾ ਕੇ ਆਪੋ ਆਪਣੇ ਮੈਚ ਜਿੱਤੇ। ਇਸੇ ਤਰ੍ਹਾਂ ਆਖਰੀ ਮੁਕਾਬਲਾ ਖਾਲਸਾ ਕਾਲਜ ਅੰਮ੍ਰਿਤਸਰ ਤੇ ਡੀਏਵੀ ਕਾਲਜ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜੇਤੂ ਮਹਿਲਾ ਟੀਮਾਂ ਨੂੰ ਸਨਮਾਨਿਤ ਕਰਨ ਦੀ ਰਸਮ ਇੰਚਾਰਜ ਕੋਚ ਮਨਜੀਤ ਸਿੰਘ ਤੇ ਸੇਵਾ ਮੁਕਤ ਅਧਿਕਾਰੀ ਪਿਸ਼ੋਰਾ ਸਿੰਘ ਧਾਰੀਵਾਲ ਨੇ ਅਦਾ ਕੀਤੀ। ਇਸ ਮੋਕੇ ਕੋਚ ਮਨਜੀਤ ਸਿੰਘ, ਮਖਵਿੰਦਰ ਸਿੰਘ, ਪ੍ਰੇਮ ਸਿੰਘ, ਦੀਨ ਮੁਹੰਮਦ ਤੇ ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply