Wednesday, March 25, 2026

ਜਿਲਾ ਯੂਥ ਕਨਵੈਨਸ਼ਨ ਦਾ ਵਿਰਸਾ ਵਿਹਾਰ ਵਿਖੇ ਕੀਤਾ ਆਯੋਜਨ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪੱਧਰੀ ਯੂਥ ਕਨਵੈਨਸ਼ਨ ਦਾ ਆਯੋਜਨ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਗਿਆ।ਕਨਵੈਨਸ਼ਨ ਵਿਚ ਜ਼ਿਲੇ ਦੀਆਂ ਵੱਖ ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਇਸ ਕਨਵੈਨਸ਼ਨ ਦਾ ਉਦਘਾਟਨ ਯੌਗਿੰਦਰ ਚੌਧਰੀ ਆਈ.ਆਰ.ਐਸ ਕਮਿਸ਼ਨਰ ਇਨਕਮ ਟੈਕਸ ਅਤੇ ਸਾਬਕਾ ਕਾਰਜਕਾਰੀ ਡਾਇਰੈਕਟਰ, ਨਹਿਰੂ ਯੁਵਾ ਕੇਂਦਰ ਸੰਗਠਨ ਜੀ ਨੇ ਸ਼ਮਾ ਰੌਸ਼ਨ ਕਰਕੇ ਕੀਤਾ ਅਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਨੌਜਵਾਨ ਨੂੰ ਸਖਤ ਮਿਹਨਤ ਕਰਕੇ ਅੱਗੇ ਵਧਣ ਲਈ ਸਿੱਖਿਆ ਅਤੇ ਤਕਨੀਕੀ ਸਿੱਖਿਆ ਤੇ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਯੂਥ ਸਿੱਖਿਆ ਦੇ ਖੇਤਰ ਵਿੱਚ ਪਛੜਦਾ ਨਜ਼ਰ ਆ ਰਿਹਾ ਹੈ ਅਤੇ ਇਹ ਸਮੇਂ ਦੀ  ਮੰਗ ਹੈ ਕਿ ਪੰਜਾਬ ਦਾ ਨੌਜਵਾਨ ਨਸ਼ਿਆ ਤੋਂ ਬਚ ਕੇ ਆਪਣੀ ਸਿਹਤ ਅਤੇ ਸਿੱਖਿਆ ਵਲ ਧਿਆਨ ਦੇਵੇ ਤਾਂ ਕਿ ਉਸਾਰੂ ਪੰਜਾਬ ਦੀ ਸਿਰਜਣਾ ਹੋ ਸਕੇ। PPN2502201710
ਇਸ ਮੌਕੇ ਤੇ ਮੈਡਮ ਪ੍ਰੀਤੀ ਯਾਦਵ ਆਈ.ਏ. ਐਸ, ਐਸ.ਡੀ.ਐਮ ਨੇ ਭਰੂਣ ਹੱਤਿਆ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਲੜਕੀਆਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਤੇ ਸਾਨੂੰ ਸਾਰਿਆਂ ਨੂੰ ਭਰੂਣ ਹੱਤਿਆ ਦਾ ਵਿਰੌਧ ਕਰਦਿਆਂ ਬੇਟੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਬੇਟੀਆਂ ਦਾ ਸਮਾਜ ਦੇ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਹੈ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾ. ਬਾਜ ਸਿੰਘ, ਡਿਪਟੀ ਡਾਇਰੈਕਟਰ ਨੇ ਕਿਹਾ ਕਿ ਬਾਗਬਾਨੀ ਦੇ ਸਹਾਇਕ ਧੰਦੇ, ਸ਼ਹਿਦ ਪਾਲਣ, ਖੁੰਬਾਂ ਦੀ ਖੇਤੀ ਆਦਿ ਧੰਦੇ ਸਵੈ ਰੋਜ਼ਗਾਰ ਦਾ ਇਕ ਚੰਗਾ ਵਸੀਲਾ ਹਨ।ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਗੁਰਲਾਲ ਸਿੰਘ ਜ਼ਿਲਾ ਖੇਡ ਅਫਸਰ ਨੇ ਕਿਹਾ ਕਿ ਖੇਡਾਂ ਇਨਸਾਨ ਨੂੰ ਤੰਦਰੁਸਤ ਬਣਾ ਕੇ ਅਨੁਸ਼ਾਸਨ ਵਿੱਚ ਰਹਿਣ ਨਾਲ ਉਸਾਰੂ ਸੋਚ ਦਿੰਦੀਆਂ ਹਨ। ਇਸ ਮੌਕੇ ਤੇ ਸੁਰਿੰਦਰ ਸਿੰਘ, ਮੈਡਮ ਸੰਦੀਪ ਕੌਰ, ਦੁਰਗਾ ਦਾਸ, ਮੈਡਮ ਸੋਨੀਆ ਸੇਠੀ, ਰੋਬਿਨਜੀਤ ਸਿੰਘ, ਮਨਪ੍ਰੀਤ ਕੌਰ, ਜਗਦੀਸ਼ ਕੌਰ, ਰਮਨਦੀਪ ਕੌਰ, ਅਨਿਲ, ਭੁਪਿੰਦਰ ਸਿੰਘ, ਅਮਿਤ ਆਦਿ ਦਾ ਇਸ  ਕਨਵੈਨਸ਼ਨ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਅੰਮ੍ਰਿਤਸਰ ਨੇ ਸਮਾਪਨ ਵਿੱਚ ਇਸ  ਕਨਵੈਨਸ਼ਨ ਵਿੱਚ ਆਏ ਹੋਏ ਸਾਰੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply