ਫਾਜ਼ਿਲਕਾ, 25 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਥੇਹ ਕਲੰਦਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਰੇਲਗੱਡੀ ਦੇ ਨਾਲ ਟਕਰਾਉਣ ਕਾਰਨ ਇੱਕ ਨੋਜ਼ਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬ ਰਾਜੂ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਥੇਹ ਕਲੰਦਰ ਜੋ ਪਿੰਡ ਥੇਹਕਲੰਦਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਘਰਾਂ ਵਿਚ ਰਹਿੰਦਾ ਸੀ ਅਖੋਤੀ ਰੂਪ ਨਾਲ ਘੱਟ ਸੁਣਨ ਅਤੇ ਵਿਖਣ ਕਾਰਨ ਅੱਜ ਸਵੇਰੇ ਲਗਭਗ 11 ਵਜੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਾਣ ਵਾਲੀ ਰੇਲ ਗੱਡੀ ਜਦੋਂ ਪਿੰਡ ਥੇਹ ਕਲੰਦਰ ਦੇ ਨੇੜੇ ਪਹੁੰਚੀ ਤਾਂ ਉਕਤ ਨੋਜ਼ਵਾਨ ਨੂੰ ਪਤਾ ਨਹੀਂ ਚੱਲਿਆ ਅਤੇ ਉਹ ਰੇਲਗੱਡੀ ਦੇ ਨਾਲ ਟੱਕਰਾ ਗਿਆ।ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਗਿਆ। ਰੇਲਵੇ ਪੁਲਸ ਚੌਕੀ ਨੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media