Wednesday, June 24, 2026

ਵਿਦਾਇਗੀ ਪਾਰਟੀ ਦਾ ਸਮਾਰੋਹ ਆਯੋਜਿਤ

ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਰੀਤ ਅਨੁਸਾਰ ਦਸਵੀਂ ਦੇ ਵਿਦਿਆਰਥੀਆਂ ਨੂੰ ਵਧਾਈਆਂ ਦੇਣ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕਰਦਿਆਂ ਹਰ ਇਕ ਵਿਦਿਆਰਥੀ ਤੇ ਤਿਲਕ ਲਗਾਇਆ ਅਤੇ ਤੋਹਫੇ ਭੇਂਟ ਕਰਦਿਆਂ ਸ਼ੁਭਕਾਮਨਾ ਦਿੱਤੀਆਂ ਗਈਆਂ।PPN2702201703ਇਸ ਮੌਕੇ ਮੈਨਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਵਲੋਂ ਸ਼ੁਭਕਾਮਨਾ ਵੀ ਦਿੱਤੀਆਂ ਗਈਆਂ।ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਮਾਡਲਿੰਗ ਪ੍ਰਤੀਯੋਗਤਾ ਵੀ ਕੀਤੀ ਗਈ।ਮਿਸ ਫੇਅਰਵੈਲ ਦਾ ਖਿਤਾਬ ਹਰਜੋਤ ਕੌਰ ਅਤੇ ਮਿਸਟਰ ਫੇਅਰਵੈਲ ਦਾ ਖਿਤਾਬ ਵਿਦਿਆ ਸਿੰਘ ਨੂੰ ਮਿਲਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply