ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵੋਟਾਂ ਤੋਂ ਬਾਅਦ ਪੰਜਾਬ ਰਾਜ ਬਿਜਲੀ ਨਿਗਮ ‘ਬੋਰਡ’ ਨੇ ਤਾਂ ਆਪਣੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਬਠਿੰਡਾ ਨਗਰ ਨਿਗਮ ਨੇ ਵੀ ਆਪਣੇ ਤੇਵਰ ਸਖ਼ਤ ਕਰਨੇ ਸ਼ੁਰੂ ਕਰ ਦਿੱਤੇ ਹਨ।ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਚਹੇਤੇ ਆਗੂਆਂ ਦੇ ਰਹਿੰਦੇ ਬਕਾਇਆ ਸਬੰਧਤ ਮੀਟਰ ਪੁੱਟਣ ਦੀ ਕਾਰਵਾਈ ਤੋਂ ਲੈ ਕੇ ਹੁਣ ਬਠਿੰਡਾ ਨਗਰ ਨਿਗਮ ਨੇ ਵੀ ਪ੍ਰਾਪਰਟੀ ਟੈਕਸ ਅਤੇ ਪਾਣੀ ਤੇ ਸੀਵਰੇਜ ਬਿੱਲਾਂ ਦੀ ਵਸੂਲੀ ਲਈ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਇਸ ਤਹਿਤ ਟੈਕਸ ਨਾ ਭਰਨ ਵਾਲੇ ਲੋਕਾਂ ਦੇ ਘਰਾਂ ਅਤ ਦੁਕਾਨਾਂ ਦੇ ਪੀਣ ਦੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟਣ ਅਤੇ ਦੁਕਾਨਾਂ ਅਤੇ ਮਕਾਨਾਂ ਨੂੰ ਸੀਲ ਕਰਨਾ ਵੀ ਸ਼ਾਮਿਲ ਹੈ।
ਨਗਰ ਨਿਗਮ ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਟੈਕਸਾਂ ਦੀ ਵਸੂਲੀ ਟੀਚੇ ਸਾਲ 2016-17 ਨਿਰਧਾਰਿਤ ਕੀਤੇ ਗਏ ਸਨ, ਉਨ੍ਹਾ ਨੂੰ ਪੂਰਾ ਕਰਨ ਲਈ ਸਾਰੇ ਸ਼ਹਿਰ ’ਚ ਇਸ ਮੁਹਿੰਮ ਸ਼ੁਰੂ ਕੀਤੀ ਜਾੇਵਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ 31 ਮਾਰਚ 2017 ਲੋਕ 10 ਪ੍ਰਤੀਸ਼ਤ ਜੁਰਮਾਨਾ ਭਰਕੇ ਆਪਣਾ ਪ੍ਰਾਪਰਟੀ ਟੈਕਸ ਅਤੇ ਸੀਵਰੇਜ-ਪਾਣੀ ਦਾ ਬਿੱਲ ਭਰ ਸਕਣਗੇ।ਇਸ ਤੋਂ ਬਾਅਦ 20 ਪ੍ਰਤੀਸ਼ਤ ਵਿਆਜ ਨਾਲ ਟੈਕਸ ਭਰਿਆਂ ਜਾਵੇਗਾ।ਜਦਕਿ 2014-15,2015-2016 ਦਾ ਟੈਕਸ ਨਾ ਭਰਨ ਵਾਲਿਆਂ ਨੂੰ 20 ਪ੍ਰਤੀਸ਼ਤ ਅਤੇ 18 ਫ਼ੀਸਦੀ ਜੁਰਮਾਨਾ ਵਸੂਲ ਕੀਤਾ ਜਾਵੇਗਾ, ਟੈਕਸ ਨਾ ਭਰਨ ਵਾਲਿਆਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਕਾਰਵਾਈ ਨੂੰ ਅਮਲ ’ਚ ਲਿਆਦਾਂ ਜਾਵੇਗਾ।ਨਿਗਮ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਵਿਚ 47454 ਯੁਨਿਟ ਹਨ, ਇਸ ’ਚ 31636 ਰਿਹਾਇਸ਼ੀ ਮਕਾਨ ਅਤੇ 15818 ਵਪਾਹਰਕ ਅਦਾਰੇ ਹਨ, ਜੋ ਕਿ ਪ੍ਰਾਪਰਟੀ ਟੈਕਸ ਦੇ ਘੇਰੇ ’ਚ ਆਉਂਦੇ ਹਨ। ਨਗਰ ਨਿਗਮ ਦੇ 2016-17 ਦੇ ਦੌਰਾਨ 11 ਕਰੋੜ ਰੁਪਏ ਦਾ ਟੈਕਸ ਵਸੂਲੀ ਦਾ ਟੀਚਾ ਸੀ ਜਿਸ ਵਿਚੋਂ ਹੁਣ ਤੱਕ ਫਰਵਰੀ 2017 ਤੱਕ 6 ਕਰੋੜ ਰੁਪਏ ਹੀ ਜਮਾਂ ਹੋਏ ਹਨ, ਜਿਸ ਵਿਚ ਪਿਛਲੇ ਬਕਾਏ ਵੀ ਸ਼ਾਮਲ ਹਨ। ਬਾਕੀ ਹੁਣ ਤੱਕ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੇ ਕਰੋੜਾਂ ਰੁਪਏ ਦੀ ਵਸੂਲੀ ਰਹਿੰਦੀ ਹੈ, ਜਿਸ ਦੀ ਕਾਰਵਾਂਈ ਜਲਦੀ ਹੀ ਅਮਲ ’ਚ ਲਿਆਂਦੀ ਜਾ ਰਹੀ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media