Thursday, March 26, 2026

ਧੰਨ ਧੰਨ ਟਾਹਲੀ ਪੀਰ ਬਾਬੇ ਦਾ ਮੇਲਾ ਲਗਾਇਆ

ਫਾਜ਼ਿਲਕਾ, 27 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਪੱਟੀ ਗੱਟੀ ਯਾਰੂ ਚੌਕੀ ਦੇ ਨੇੜੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਟਾਹਲੀ ਪੀਰ ਬਾਬੇ ਦਾ ਮੇਲਾ ਲਗਾਇਆ ਗਿਆ।PPN2702201719 ਜਾਣਕਾਰੀ ਦਿੰਦੇ ਹੋਏ ਪੀਰ ਦੀ ਸਮਾਧੀ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਚੱਕ ਖੀਵਾ ਅਤੇ ਜੱਲਾ ਲੱਖੇਕੇ ਹਿਠਾੜ ਦੇ ਵਾਸੀਆਂ ਅਤੇ ਬੀ.ਐਸ.ਐਫ ਦੇ ਜਵਾਨਾਂ ਦੇ ਸਹਿਯੋਗ ਨਾਲ ਇਹ ਮੇਲਾ ਲਗਾਇਆ ਗਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚਕੇ ਮੱਥਾ ਟੇਕਿਆ ਅਤੇ ਮੰਨਤਾਂ ਮੰਗੀਆਂ ਅਤੇ ਪ੍ਰਸਾਦ ਵੰਡਿਆ।ਮੇਲੇ ਦੌਰਾਨ ਗਾਇਕ ਜੋੜੀ ਬਾਜ ਸਿੰਘ ਬਾਜਾ ਅਤੇ ਸੁਖਵਿੰਦਰ ਸੁਖੀ ਨੇ ਗੀਤ ਪੇਸ਼ ਕੀਤੇ। PPN2702201720ਮੇਲੇ ਵਿਚ ਸ਼ਰਧਾਲੂਆਂ ਵੱਲੋਂ ਸਾਰਾ ਦਿਨ ਵੱਖ ਵੱਖ ਤਰ੍ਹਾਂ ਦਾ ਲੰਗਰ ਵੰਡਿਆ ਗਿਆ।ਇਸ ਮੌਕੇ ਮੇਲੇ ਵਿਚ ਸਹਿਯੋਗ ਕਰਨ ਵਾਲੇ ਬੀਐਸਐਫ ਦੇ ਜਵਾਨਾਂ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply