ਫਾਜ਼ਿਲਕਾ, 27 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) ਫਾਜ਼ਿਲਕਾ ਉਪਮੰਡਲ ਦੇ ਪਿੰਡ ਡੰਗਰਖੇੜਾ ਵਿਚ ਸਥਿਤ ਬਸੰਤੀ ਮਾਤਾ ਦੇ ਮੰਦਰ ਵਿਚ ਮੱਸਿਆ ਦੇ ਮੇਲੇ ਦਾ ਅਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜਾਰੀ ਦੀਨੂ ਸ਼ਰਮਾ ਨੇ ਦੱਸਿਆ ਕਿ ਸਾਲ 1970 ਵਿਚ ਬਣੇ ਇਸ ਮੰਦਰ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਮੰਦਰ ਵਿਚ ਹਰ ਮਹੀਨੇ ਮਸਿਆ ਦੇ ਦੌਰਾਨ ਮੇਲਾ ਲਗਾਇਆ ਜਾਂਦਾ ਹੈ।ਜਿਸ ਵਿਚ ਆਲੇ ਦੁਆਲੇ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਕੇ ਮੱਥਾ ਟੇਕਦੇ ਹਨ ਅਤੇ ਪ੍ਰਸਾਦ ਵੰਡਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮੰਦਰ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ ਅਤੇ ਉਸਤੋਂ ਬਾਅਦ ਲੰਗਰ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸੱਚੇ ਮਨ ਨਾਲ ਮੱਥਾ ਟੇਕਣ ਵਾਲੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਅੱਜ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਵੱਲੋਂ ਮੱਥਾ ਟੇਕਿਆ ਗਿਆ ਅਤੇ ਮੰਨਤਾਂ ਮੰਗੀਆਂ ਗਈਆਂ। ਇਸ ਮੌਕੇ ਲੋਕਾਂ ਦੀ ਸੁਵਿਧਾ ਲਈ ਬਸੰਤੀ ਮਾਤਾ ਪ੍ਰਬੰਧਕ ਕਮੇਟੀ ਜਿਸ ਵਿਚ ਪ੍ਰਧਾਨ ਬਲਰਾਜ, ਵਿੱਤ ਸਕੱਤਰ ਸਾਹਿਬ ਰਾਮ, ਖਜ਼ਾਨਚੀ ਤਾਰਾ ਚੰਦ ਅਤੇ ਨਰਾਇਣ ਚੋਧਰੀ ਅਤੇ ਹੋਰਨਾਂ ਮੈਂਬਰਾਂ ਵੱਲੋਂ ਮੇਲੇ ਵਿਚ ਲੰਗਰ ਅਤੇ ਹੋਰ ਪ੍ਰਬੰਧ ਕੀਤਾ ਗਿਆ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media