Monday, March 30, 2026

ਡੰਗਰਖੇੜਾ ਦੇ ਬਸੰਤੀ ਮਾਤਾ ਦੇ ਮੰਦਰ ਵਿਚ ਲੱਗਾ ਮੱਸਿਆ ਦਾ ਮੇਲਾ

ਫਾਜ਼ਿਲਕਾ, 27 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)  ਫਾਜ਼ਿਲਕਾ ਉਪਮੰਡਲ ਦੇ ਪਿੰਡ ਡੰਗਰਖੇੜਾ ਵਿਚ ਸਥਿਤ ਬਸੰਤੀ ਮਾਤਾ ਦੇ ਮੰਦਰ ਵਿਚ ਮੱਸਿਆ ਦੇ ਮੇਲੇ ਦਾ ਅਯੋਜਨ ਕੀਤਾ ਗਿਆ।PPN2702201721ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜਾਰੀ ਦੀਨੂ ਸ਼ਰਮਾ ਨੇ ਦੱਸਿਆ ਕਿ ਸਾਲ 1970 ਵਿਚ ਬਣੇ ਇਸ ਮੰਦਰ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਮੰਦਰ ਵਿਚ ਹਰ ਮਹੀਨੇ ਮਸਿਆ ਦੇ ਦੌਰਾਨ ਮੇਲਾ ਲਗਾਇਆ ਜਾਂਦਾ ਹੈ।ਜਿਸ ਵਿਚ ਆਲੇ ਦੁਆਲੇ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਕੇ ਮੱਥਾ ਟੇਕਦੇ ਹਨ ਅਤੇ ਪ੍ਰਸਾਦ ਵੰਡਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮੰਦਰ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ ਅਤੇ ਉਸਤੋਂ ਬਾਅਦ ਲੰਗਰ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸੱਚੇ ਮਨ ਨਾਲ ਮੱਥਾ ਟੇਕਣ ਵਾਲੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਅੱਜ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਵੱਲੋਂ ਮੱਥਾ ਟੇਕਿਆ ਗਿਆ ਅਤੇ ਮੰਨਤਾਂ ਮੰਗੀਆਂ ਗਈਆਂ। ਇਸ ਮੌਕੇ ਲੋਕਾਂ ਦੀ ਸੁਵਿਧਾ ਲਈ ਬਸੰਤੀ ਮਾਤਾ ਪ੍ਰਬੰਧਕ ਕਮੇਟੀ ਜਿਸ ਵਿਚ ਪ੍ਰਧਾਨ ਬਲਰਾਜ, ਵਿੱਤ ਸਕੱਤਰ ਸਾਹਿਬ ਰਾਮ, ਖਜ਼ਾਨਚੀ ਤਾਰਾ ਚੰਦ ਅਤੇ ਨਰਾਇਣ ਚੋਧਰੀ ਅਤੇ ਹੋਰਨਾਂ ਮੈਂਬਰਾਂ ਵੱਲੋਂ ਮੇਲੇ ਵਿਚ ਲੰਗਰ ਅਤੇ ਹੋਰ ਪ੍ਰਬੰਧ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply