Saturday, August 22, 2026

ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ

ਮਲੋਟ, 27 ਫਰਵਰੀ (ਪੰਜਾਬ ਪੋਸਟ ਬਿਊਰੋ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਪ੍ਰਿੰਸੀਪਲ ਸੁਨੀਤਾ ਬੁਲੰਦੀ ਦੀ ਅਗਵਾਈ ਹੇਠ ਸਾਇੰਸ ਵਿਭਾਗ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਸਚਦੇਵਾ ਰਿਟਾਇਰਡ ਲੈਕਚਰਾਰ ਸਾਮਲ ਹੋਏ।ਮੈਡਮ ਕਾਰੁਣਾ ਸਚਦੇਵਾ ਪੀ.ਈ.ਐਸ ਨੇ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਵਿਗਿਆਨ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰ ਚੰਦਰਸ਼ੇਖਰ ਵੈਂਕਟਰਮਨ ਨੇ ਫਿਜ਼ਿਕਸ ਵਿੱਚ ਰਮਨ ਫੈਕਟ ਦੀ ਖੋਜ ਕੀਤੀ ਸੀ। Vijay Garg 3ਇਸ ਖੋਜ਼ ਵਿੱਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ ਸੀ।ਰਾਸ਼ਟਰੀ ਵਿਗਿਆਨ ਦਿਵਸ 1986 ਤੋਂ ਹਰ ਸਾਲ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ਤੇ ਬਣਾਇਆ ਜਾਂਦਾ ਹੈ।ਵਿਜੈ ਗਰਗ ਮੈਥ ਲੈਕਚਰਾਰ ਨੇ ਵਿਗਿਆਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਨੂੰ ਸਮਝਦਾਰੀ ਤੇ ਮਿਹਨਤ ਨਾਲ ਪੜ੍ਹਨਾ ਚਾਹੀਦਾ ਹੈ, ਜਿਸ ਦਾ ਅੱਗੇ ਜਾ ਕੇ ਬਹੁਤ ਫਾਇਦਾ ਹੋਵੇਗਾ। ਸ਼੍ਰੀਮਤੀ ਸੁਖਦੀਪ ਕੌਰ ਜੀਵ ਵਿਗਿਆਨ ਲੈਕਚਰਾਰ ਨੇ ਬੋਟਨੀ ਅਤੇ ਜਵੈਲੋਜੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਲਈ ਇਹ ਦੋਨੇਂ ਵਿਸ਼ਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਸ਼ਿਵਰਾਜ ਗਿੱਲ ਕੈਮਿਸਟ੍ਰੀ ਲੈਕਚਰਾਰ ਨੇ ਕੇਮਿਸਟ੍ਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਸ਼ਾ ਰੋਜਾਨਾ ਜੀਵਨ ਵਿੱਚ ਵੀ ਬਹੁਤ ਉਪਯੋਗੀ ਹੈ।ਨਾਇਬ ਸਿੰਘ ਨੇ ਯੂਨੀਡਾਰੈਕਸਨਲ ਨੇਚਰ ਆਫ ਟਾਈਮ ‘ਤੇ ਬੱਚਿਆਂ ਨੂੰ ਚਾਨਣਾ ਪਾਇਆ ਅਤੇ ਪਿੰਸੀਪਲ ਸੁਨੀਤਾ ਬਲਿੰਦੀ ਨੇ ਐਨਰਜੀ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਮੁੱਖ ਮਹਿਮਾਨ ਆਰ.ਕੇ ਸਚਦੇਵਾ ਨੇ ਸਾਇੰਸ ਨਾਲ ਸੰਬੰਧਿਤ ਓਬਜੈਕਟਿਵ ਟਾਈਪ ਪ੍ਰਸ਼ਨਾਂ ਬਾਰੇ ਦੱਸਿਆ ਕਿ ਇਹ ਅੱਗੇ ਜਾ ਕੇ ਮੁਕਾਬਲੇ ਪ੍ਰੀਖਿਆ ਵਿੱਚ ਬਹੁਤ ਮਹੱਤਵਪੂਰਨ ਹੈ।ਇਸ ਮੌਕੇ ਫਿਜ਼ਿਕਸ ਉਲੰਪਿਅਰ, ਮੈਥ ਉਲੰਪਿਅਰ ਅਤੇ ਇੱਕ ਛੋਟਾ ਜਿਹਾ ਸਾਇੰਸ ਕੁਇਜ਼ ਕਰਵਾਇਆ ਗਿਆ।ਜਿਸ ਵਿਚ ਦਿਮਾਂਸੂ ਨੁੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਕਮਿਸਟਰੀ ਉਲੰਪਿਅਡ ਵਿਚ ਗੌਰਵ,ਵਤਨਦੀਪ, ਦਿਮਾਂਸੂ ਨੇ 1,2,3 ਇਨਾਮ ਲਿਆ ਅਤੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਰਾਸ਼ਟਰੀ ਵਿਗਿਆਨ ਦਿਵਸ ਦੇ ਮੋਕੇ ਉਤੇ ਸਾਇੰਸ ਵਿਭਾਗ ਦੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਹਰਜੀਤ ਮੌਂਗਾ ,ਪੂਨਮ ਮੈਡਮ ਅਤੇ 10ਵੀ, 11ਵੀ ਦੇ ਵਿਦਿਆਰਥੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply