8 ਅੰਤਰਰਾਸ਼ਟਰੀ ਕਬੱਡੀ ਟੀਮਾਂ ਇੰਟਰਨੈਸ਼ਨਲ ਕਬੱਡੀ ਕੱਪ ਵਿਚ ਹੋਈਆਂ ਸ਼ਾਮਿਲ
ਖਡੂਰ ਸਾਹਿਬ (ਤਰਨਤਾਰਨ), 27 ਫਰਵਰੀ (ਪੰਜਾਬ ਪੋਸਟ ਬਿਊਰੋ)- ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਨਿਸ਼ਾਨ ਏ ਸਿੱਖੀ ਟਰਸਟ ਅਤੇ ਐਨ.ਆਰ.ਆਈ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਦੂਸਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ ਖਡੂਰ ਸਾਹਿਬ ਸਰਕਾਰੀ ਖੇਡ ਸਟੇਡੀਅਮ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ ਕਨਵੀਨਰ ਬਲ ਮਲਕੀਅਤ ਸਿੰਘ ਦੀ ਦੇਖ ਰੇਖ ਵਿਚ ਕਰਵਾਇਆ ਗਿਆ। ਇਸ ਕਬੱਡੀ ਕਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅੰਤਰਰਾਸ਼ਟਰੀ ਟੀਮਾਂ ਨੇ ਭਾਗ ਲਿਆ ਜਿੰਨਾਂ ਵਿਚ ਬਾਬਾ ਸੁਖਚੈਨ ਦਾਸ ਕਬੱਡੀ ਕੱਪ ਸ਼ਾਹਕੋਟ, ਆਜ਼ਾਦ ਕਬੱਡੀ ਕਲੱਬ ਫਰੀਜੋਘਲਕਲਾ ਯੂ.ਐਸ.ਏ, ਨਿਊ ਮੇਲੇਨੀਅਮ ਐਸੋਫਬੋਰਡ ਕਲੱਬ ਕਨੇਡਾ, ਕਬੱਡੀ ਕਲੱਬ ਸੁਰਖਪੁਰ, ਰਾਇਲ ਕਿੰਗ ਯੂ. ਐਸ.ਏ, ਭਾਈ ਸਾਧੂ ਕਲੱਬ ਰੋੜਕਾ, ਕਬੱਡੀ ਕਲਬ ਰਿਤੜਾ ਅਤੇ ਬਾਬਾ ਫੂਲੋ ਪੀਰ ਕਬੱਡੀ ਕਲਬ ਰੋਣੀ ਨੇ ਹਿੱਸਾ ਲਿਆ ਜਦਕਿ ਅੰਤਰਰਾਸ਼ਟਰੀ ਖਿਡਾਰੀਆਂ ਵਿਚ ਸੰਦੀਪ ਲੁੱਧੜ, ਪਾਲਾ ਜਲਾਲਪੁਰ, ਸੰਦੀਪ ਨੰਗਲਅੰਮੀਆ, ਜੀਵਨ ਮਾਣਕੇ ਗਿਲ, ਗੋਪੀ ਫਰੰਦੀਪੁਰ, ਜਾਦਾ ਸੁਰਖਪੁਰ, ਸੰਦੀਪ ਸੁਰਖਪੁਰ ਆਦਿ ਨੇ ਆਪਣੀ ਅਨੌਖੀ ਖੇਡ ਅਤੇ ਫੁਰਤੀ ਦਾ ਪ੍ਰਦਰਸ਼ਨ ਕੀਤਾ। ਇਸ ਇੰਟਰਨੈਸ਼ਨਲ ਕਬਡੀ ਕਪ ਦਾ ਉਦਘਾਟਨ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਜੇਤੂ ਟੀਮ ਨੂੰ 1 ਲੱਖ 51 ਹਜ਼ਾਰ, ਰਨਰਅਪ ਟੀਮ ਨੂੰ 1 ਲਖ 1 ਹਜ਼ਾਰ ਅਤੇ ਬੈਸਟ ਰੀਡਰ ਅਤੇ ਬੈਸਟ ਬਾਫੀ ਨੂੰ ਮੋਟਰਸਾਇਕਲ ਇਨਾਮ ਵਜੋ ਦਿਤੇ ਗਏ। ਇਸ ਕਬਡੀ ਕਪ ਦੀ ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟਰ ਅਮਨ ਲੋਪੋ ਅਤੇ ਰੁਪਿੰਦਰ ਜਲਾਲ ਨੇ ਕੀਤੀ।ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਇਹ ਅੰਤਰਰਾਸ਼ਟਰੀ ਕਬਡੀ ਦਾ ਮਹਾਂਕੁੰਭ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਜਿਸ ਵਿਚ ਭਾਰਤ, ਇੰਗਲੈਂਡ, ਯੂ.ਐਸ.ਏ, ਕਨੇਡਾ ਆਦਿ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਖਿਡਾਰੀਆਂ ਨੇ ਸ਼ਾਮਿਲ ਹੋ ਕੇ ਆਪਣੀ ਮਿੱਟੀ ਨਾਲ ਜੁੜਨ ਦਾ ਉਪਰਾਲਾ ਕੀਤਾ।ਇਸ ਮੌਕੇ ਇੰਦਰਜੀਤ ਸਿੰਘ ਬਲ, ਆੜਤੀ ਬਲਬੀਰ ਸਿੰਘ ਆਹਲੂਵਾਲੀਆ ਗੋਇੰਦਵਾਲ, ਇਕਬਾਲ ਸਿੰਘ ਮਠਾਰੂ ਜਨਰਲ ਸਕੱਤਰ, ਇੰਦਰਜੀਤ ਸਿੰਘ ਧੁੱਗਾ, ਸੁਖਦੇਵ ਸਿੰਘ ਬਾਜਵਾ ਆਸਟੇਰੀਆ, ਦਿਲਬਾਗ ਸਿੰਘ ਕਨੇਡਾ, ਗੁਰਨਾਮ ਸਿੰਘ ਹੋਠੀ, ਹਰਜੋਤ ਓਬਰਾਏ ਕਨੇਡਾ, ਮਨਬੀਰ ਔਜਲਾ ਕਨੇਡਾ, ਸੁਖਾ ਬਾਸੀ, ਜਸ ਸੋਹਲ, ਗੁਰਮੁਖ ਸਿੰਘ ਯੂ .ਐਸ. ਏ, ਰਾਜਨ ਖੰਨਾ ਮੁੰਬਈ, ਰਾਜੂ ਰਾਗੜਪੁਰ, ਗੁਰਵਿੰਦਰ ਸਿੰਘ ਗਰੇਵਾਲ, ਦਿਨੇਸ਼ ਸ਼ਰਮਾ ਕਨੇਡਾ, ਕਰਨ ਘੁਮਾਣ, ਜਗਦੀਪ ਸਿੰਘ ਸੰਧੂ, ਸੱਤਾ ਮੁਠੱਡਾ, ਦਾਰਾ ਮੁਠੱਡਾ, ਗੁਰਿੰਦਰ ਗਰੇਵਾਲ, ਗੋਲਡੀ ਆਹਲੂਵਾਲੀਆ ਗੋਇੰਦਵਾਲ, ਭੋਲਾ ਬੁਰਜ, ਸੁਰਿੰਦਰ ਸਿੰਘ ਬਾਜਵਾ ਆਦਿ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …