Sunday, August 9, 2026

ਗੁਰੂ ਨਾਨਕ ਹਾਈ ਸਕੂਲ ਵਿਚ ਸਲਾਨਾ ਉਤਸਵ ਮਨਾਇਆ

PPN2802201708ਫਾਜ਼ਿਲਕਾ, 28 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੁਰੂ ਨਾਨਕ ਹਾਈ ਸਕੂਲ ਦਾ ਸਲਾਨਾ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਸੈਨੇਟਰ ਪੰਜਾਬ ਯੂਨੀਵਰਸਿਟੀ ਸੰਦੀਪ ਕੁਮਾਰ ਧੂੜੀਆ ਮੁੱਖ ਮਹਿਮਾਨ ਅਤੇ ਕਿਰਨ ਅਰੋੜਾ ਪ੍ਰਧਾਨ ਰਾਸਾ ਅਤੇ ਅਜੈ ਅਗਰਵਾਲ ਮੈਨੇਜ਼ਰ ਪੀ.ਐਨ.ਬੀ.ਅਬੋਹਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਆਰ.ਪੀ.ਗੋਦਾਰਾ ਸੀਨੀਅਰ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਬੱਲੂਆਣਾ ਨੇ ਦੀਪ ਜਗਾਕੇ ਕੀਤੀ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਭੰਗੜਾ ਅਤੇ ਗਿੱਧਾ ਪੇਸ਼ ਕੀਤੇ ਗਏ। ਪ੍ਰੋਗਰਾਮ ਵਿਚ ਮਾਤਾ ਪਿਤਾ ਪੂਜਨ ਵਿਸ਼ੇਸ਼ ਰੂਪ ਨਾਲ ਵਰਣਨਯੋਗ ਰਿਹਾ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਦੀ ਪੂਜਾ ਕੀਤੀ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਸੈਨੇਟਰ ਸੰਦੀਪ ਕੁਮਾਰ ਧੂੜੀਆ ਨੇ ਸਕੂਲ ਵੱਲੋਂ ਕਰਵਾਏ ਗਏ ਸਲਾਨਾ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜੋ ਸਕੂਲ ਵੱਲੋਂ ਮਾਤਾ ਪਿਤਾ ਦਾ ਪੂਜਨ ਕਰਵਾਇਆ ਗਿਆ ਹੈ ਅਜਿਹੇ ਪ੍ਰੋਗਰਾਮ ਹਰ ਸਕੂਲ ਨੂੰ ਕਰਵਾਉਣੇ ਚਾਹੀਦੇ ਹਨ। ਤਾਕਿ ਬੱਚਿਆਂ ਦੇ ਮਨ ਵਿਚ ਮਾਤਾ ਪਿਤਾ ਦੀ ਸੇਵਾ ਸਬੰਧੀ ਭਾਵਨਾ ਪੈਦਾ ਹੋ ਸਕੇ। ਪ੍ਰੋਗਰਾਮ ਵਿਚ ਜ਼ਿਲ੍ਹਾ ਸਕਾਊਟ ਕਮਿਸ਼ਨਰ ਸੁਮੇਸ਼ ਭਠੇਜਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ, ਬਾਬਾ ਮੱਖਣ ਲਾਲ ਬਾਂਸਲ, ਸ਼ਾਮ ਲਾਲ ਅਰੋੜਾ, ਦਰਸ਼ਨ ਲਾਲ ਚੁੱਘ, ਭਜਨ ਲਾਲ, ਰਵੀ ਗੁਪਤਾ, ਮਨੀਸ਼ ਭਠੇਜਾ, ਹਰਮੀਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ। ਅੰਤ ਵਿਚ ਸਕੂਲ ਪ੍ਰਿੰਸੀਪਲ ਰੇਨੂੰ ਭਠੇਜਾ ਅਤੇ ਹੋਰ ਸਕੂਲ ਸਟਾਫ਼ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply