ਫਾਜ਼ਿਲਕਾ, 28 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪਿਛਲੇ ਲਗਭਗ ਢਾਈ ਸਾਲ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰਦੀ ਆ ਰਹੀ 5178 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਇਕਾਈ ਦਾ ਸਰਬ ਸੰਮਤੀ ਨਾਲ ਗਠਨ ਹੋਇਆ। ਜਿਸ ਵਿਚ ਸੂਬਾ ਪ੍ਰਧਾਨ ਇੰਦਰਜੀਤ ਮਾਲੇਰਕੋਟਲਾ, ਮੀਤ ਪ੍ਰਧਾਨ ਜਸਵਿੰਦਰ ਔਜਲਾ ਅਤੇ ਜਰਨਲ ਸਕੱਤਰ ਗੁਰਤੇਜ ਮੋਹਾਲੀ ਤੋਂ ਇਲਾਵਾ ਗੁਰਪ੍ਰੀਤ ਪਟਿਆਲਾ, ਵਿਕਰਮਜੀਤ ਮਾਲੇਰਕੋਟਲਾ, ਅਸ਼ਵਨੀ ਬਠਿੰਡਾ ਅਤੇ ਮੈਡਮ ਸ਼ੈਲੀ ਸ਼ਰਮਾ ਨੂੰ ਸਟੇਟ ਬਾਡੀ ਵਿਚ ਸ਼ਾਮਿਲ ਕੀਤਾ ਗਿਆ।ਇਸ ਮੌਕੇ ਸੂਬਾ ਪ੍ਰਧਾਨ ਇੰਦਰਜੀਤ ਮਾਲੇਰਕੋਟਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 5178 ਅਧਿਆਪਕ ਲਗਭਗ ਪਿਛਲੇ ਢਾਈ ਸਾਲ ਤੋਂ ਸਿੱਖਿਆ ਵਿਭਾਗ ਵਿੱਚ ਨਾਮਾਤਰ 6000 ਪ੍ਰਤੀ ਮਹੀਨਾ ਮਾਣ ਭੱਤੇ ਤੇ ਆਪਣੀਆ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ। ਇੰਨੀ ਮਹਿਗਾਈ ਦੇ ਸਮੇਂ ਵਿਚ ਨਾਮਾਤਰ 6000 ਰੁਪਏ ਤਨਖਾਹ ਦੇਣਾ ਇਨ੍ਹਾਂ ਅਧਿਆਪਕਾਂ ਨਾਲ ਸਰਾ ਸਰ ਧੱਕਾ ਹੈ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੀਤ ਪ੍ਰਧਾਨ ਅਤੇ ਜਰਨਲ ਸਕੱਤਰ ਨੇ ਕਿਹਾ ਕਿ ਅਸੀਂ ਉੱਚ ਯੋਗਤਾ ਪਾ੍ਰਪਤ ਟੀ.ਈ.ਟੀ ਪਾਸ ਕਰਕੇ ਦਸੰਬਰ 2014 ਵਿਚ 6000 ਰੁਪਏ ਪ੍ਰਤੀ ਮਹੀਨੇ ਤੇ ਨਿਯੁਕਤ ਹੋਏ ਹਾਂ ਅਤੇ ਮੰਗਾਂ ਪ੍ਰਤੀ ਕਈ ਵਾਰ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ। ਕਿਸੇ ਨੇ ਵੀ ਸਾਡੀਆਂ ਮੰਗਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਜਿਸ ਨੂੰ ਲੈ ਕੇ ਯੂਨੀਅਨ ਵਿਚ ਭਾਰੀ ਰੋਸ ਹੈ। ਇਸ ਮੌਕੇ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਯੂਨੀਅਨ ਮੈਂਬਰਾਂ ਦੇ ਰੈਗੂਲਰ ਦੇ ਕੇਸ ਜਲਦ ਤੋਂ ਜਲਦ ਮੰਗਵਾਏ ਜਾਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ 5178 ਯੂਨੀਅਨ ਵੱਡੇ ਪੱਧਰ ਤੇ ਸ਼ੰਘਰਸ਼ ਕਰੇਗੀ। ਮੀਟਿੰਗ ਵਿਚ ਬੇਅੰਤ ਸਿੰਘ, ਗੌਰਵ ਗਗਨੇਜਾ, ਕੁਲਜੀਤ ਈਸਾਪੁਰ, ਬਲਜੀਤ ਮਾਨਸਾ, ਗੁਰਚਰਨ ਕਲਸੀ, ਅਮਿਤ ਇੰਦਰ, ਪਰਦੁਮਨਪਾਲ, ਲਖਵੀਰ ਸਿੰਘ, ਕੁਲਦੀਪ ਪਟਿਆਲਾ, ਅੰਮ੍ਰਿਤ ਸਿੰਘ, ਰਾਜਾਂ ਮੈਡਮ, ਰਵਿੰਦਰ ਮੈਡਮ ਅਤੇ ਸਾਰੇ ਜਿਲ੍ਹਾ ਪ੍ਰਧਾਨ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media