ਫਾਜ਼ਿਲਕਾ, 28 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿਚ ਯੋਗ ਦੇ ਮਹੱਤਵ ਤੇ ਸੰਸਥਾ ਦੇ ਮੁੱਖੀ ਹਰਦੀਪ ਕੁਮਾਰ ਦੀ ਅਗਵਪਾਈ ਵਿਚ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਸੈਮੀਨਾਰ ਵਿਚ ਡਾ. ਨਵਨੀਤ ਮਲੇਠੀਆ ਸਹਾਇਕ ਪ੍ਰੋਫੈਸਰ ਰਾਸ਼ਟਰੀ ਸੰਸਕ੍ਰਿਤ ਸੰਸਥਾਨ ਜੈਪੁਰ ਮੁੱਖ ਮਹਿਮਾਨ ਦੇ ਰੂਪ ਵਿਚ ਅਤੇ ਹੀਰਾ ਲਾਲ ਸੰਚਾਲਕ ਗਾਇਤਰੀ ਪਰਿਵਾਰ ਟਰਸਟ ਨਿਹਾਲ ਖੇੜਾ (ਫਾਜ਼ਿਲਕਾ) ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਸੈਮੀਨਾਰ ਦਾ ਮੁੱਖ ਮੰਤਵ ਯੋਗ ਰਾਹੀਂ ਨੋਜਵਾਨ ਪੀੜ੍ਹੀ ਦਾ ਚਰਿਤਰ ਨਿਰਮਾਣ ਕਰਨਾ ਸੀ। ਸੈਮੀਨਾਰ ਦੌਰਾਨ ਸੰਸਥਾ ਦੇ ਸੀਨੀਅਰ ਜੀ.ਆਈ. ਹਰੀਸ਼ ਕੰਬੋਜ ਨੇ ਯੋਗ ਦਾ ਮਨੁੱਖੀ ਜੀਵਨ ਵਿਚ ਮਹੱਤਵ ਤੇ ਚਾਨਣਾ ਪਾਇਆ। ਇਸ ਮੌਕੇ ਯੋਗ ਆਚਾਰੀਆ ਨਵਨੀਤ ਮਲੇਠੀਆ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੌਹੇ ਕਿਹਾ ਕਿ ਯੋਗ ਨਾਲ ਮਨੁੱਖ ਆਪਣੇ ਟੀਚੇ ਨੂੰ ਜਲਦੀ ਪ੍ਰਾਪਤ ਕਰ ਲੈਂਦਾ ਹੈ। ਯੋਗ ਕਰਨ ਨਾਲ ਮਨੁੱਖ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਨ ਅਤੇ ਸਿਹਤ ਰੂਪੀ ਅਨਮੁੱਲੇ ਧਨ ਨੂੰ ਸੰਭਾਲ ਕੇ ਰੱਖਣ ਨਾਲ ਖੁਸ਼ੀ ਨਾਲ ਆਪਣਾ ਜੀਵਨ ਬਿਤਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗ ਨਾਲ ਮਨੁੱਖ ਦਾ ਸੋਰਵਪੱਖੀ ਵਿਕਾਸ ਹੁੰਦਾ ਹੈ।
ਇਸ ਮੌਕੇ ਹੀਰਾ ਲਾਲ ਨੇ ਦੱਸਿਆ ਕਿ ਯੋਗ ਇੱਕ ਤੰਦਰੁਸਤ ਵਿਅਕਤੀ ਦੇ ਲਈ ਬਹੁਤ ਜਰੂਰੀ ਹੈ। ਉਨ੍ਹਾਂ ਨੇ ਫੈਲੀ ਗਲਤ ਧਾਰਨਾ ਕਿ ਯੋਗ ਬਿਮਾਰ ਵਿਅਕਤੀ ਲਈ ਹੈ ਨੂੰ ਨਕਾਰਦੇ ਹੋਏ ਦੱਸਿਆ ਕਿ ਜੋ ਵਿਅਕਤੀ ਯੋਗ ਦਾ ਲਗਾਤਾਰ ਹਰ ਰੋਜ ਅਭਿਆਸ ਕਰਦਾ ਹੈ ਉਹ ਕਦੇ ਬਿਮਾਰ ਨਹੀਂ ਹੁੰਦਾ। ਉਨ੍ਹਾਂ ਨੇ ਆਪਣੇ ਜੀਵਨ ਵਿਚ ਉਪਾਸਨਾ, ਸਾਧਨਾ ਅਤੇ ਅਰਾਧਨਾ ਵਰਗੇ ਅਸੂਲ ਜਿੰਦਗੀ ਵਿਚ ਅਪਣਾਉਣ ਤੇ ਜ਼ੋਰ ਦਿੱਤਾ। ਸੰਸਥਾ ਦੇ ਮਦਨ ਲਾਲ ਨੇ ਦੱਸਿਆ ਕਿ ਅੱਜ ਦੇ ਸੈਮੀਨਾਰ ਤੋਂ ਸੰਸਥਾ ਦੇ ਸਟਾਫ਼ ਅਤੇ ਸਾਰਿਆਂ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ ਅਤੇ ਅੱਜ ਜੋ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਉਸਨੂੰ ਜੀਵਨ ਵਿਚ ਅਪਣਾਉਣਗੇ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲਕੇ ਵੱਖ ਵੱਖ ਤਰ੍ਹਾਂ ਦੇ ਯੋਗ ਕੀਤੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media