Thursday, June 25, 2026

ਨਜਾਇਜ਼ ਤਰੀਕੇ ਨਾਲ ਪਸ਼ੂਆਂ ਨੂੰ ਸ਼ਹਿਰ ਵਿੱਚ ਛੱਡੇਗਾ, ਉਸ `ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ- ਡੀ.ਸੀ

ਪਠਾਨਕੋਟ, 28 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼ਹਿਰ ਵਿੱਚ ਜੋ ਵੀ ਨਜਾਇਜ਼ ਤਰੀਕੇ ਨਾਲ ਆਪਣੇ ਪਸੂਆਂ ਨੂੰ ਛੱਡੇਗਾ, ਉਸ `ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਠਾਨਕੋਟ ਅਮ੍ਰਿਤਸਰ ਟੋਲ ਪਲਾਜਾ, ਨੰਗਲਭੂਰ ਅਤੇ ਹੋਰ ਮਾਰਗ ਜੋ ਪਿੰਡਾਂ ਨੂੰ ਸਹਿਰ ਨਾਲ ਜੋੜਦੇ ਹਨ ਤੇ ਵਿਸ਼ੇਸ ਨਾਕੇ ਲਗਾਏ ਜਾਣਗੇ ਜੋ ਪਸੂ ਲੈ ਕੇ ਆਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰਨਗੇ ਅਤੇ ਪਸੂ ਲੈ ਕੇ ਆਉਂਣ ਜਾਣ ਵਾਲੇ ਵਿਅਕਤੀ ਦਾ ਅਧਾਰ ਕਾਰਡ ਤੇ ਹੋਰ ਕਾਗਜਾਤ ਦੀ ਚੈਕਿੰਗ ਕਰਨਗੇ।PPN2802201719 ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਆਪਣੇ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਕੈਟਲ ਪਾਉਂਡ ਅਤੇ ਨੈਸਨਲ ਫਲੈਗ ਪ੍ਰੋਜੈਕਟ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲ੍ਹਾਂ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਡਾ. ਕੁਲਦੀਪ ਮਹਾਜਨ, ਕੁਲਦੀਪ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਵਿਨੋਦ ਮਹਾਜਨ, ਅਮਨ ਠਾਕੁਰ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਲਿਕਪੁਰ ਵਿਖੇ ਬਣਾਏ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣਾਏ ਜਾਣ ਵਾਲੇ ਚੋਥੇ ਫਲੋਰ ਲਈ ਵੀ ਯੋਜਨਾਂ ਬਣਾ ਕੇ ਭੇਜ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਫਰਦ ਕੇਂਦਰ ਵੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਿਫਟ ਕੀਤੇ ਜਾਣ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਲੋਕਾਂ ਨੂੰ ਫਰਦ ਸੇਵਾ ਵੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੀ ਮਿਲਣਾ ਸੁਰੂ ਹੋ ਜਾਵੇਗੀ । ਇਸ ਤੋਂ ਇਲਾਵਾ ਜਲਦੀ ਹੀ ਐਸ.ਐਸ.ਪੀ. ਦਫਤਰ ਵੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਾਰਜ ਕਰਨਾ ਸੁਰੂ ਕਰ ਦੇਵੇਗਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਅਤੇ ਬਾਹਰ ਸਾਈਨ ਬੋਰਡ ਲਗਾਉਣ। ਉਨ੍ਹਾਂ ਕਿਹਾ ਕਿ ਸਾਈਨ ਬੋਰਡ ਲਗਾਉਣ ਨਾਲ ਲੋਕਾਂ ਨੂੰ ਪਤਾ ਚਲ ਜਾਵੇਗਾ ਕਿ ਕਿਹੜਾ ਦਫਤਰ ਕਿਸ ਮੰਜਿਲ ‘ਤੇ ਸਥਿਤ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਪਬਲਿਕ ਹੈਲਥ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਕੰਪਲੈਕਸ ਅੰਦਰ ਰਹਿੰਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਅਤੇ ਹਰੇਕ ਦਫਤਰ ਦੇ ਕਮਰੇਆਂ ਤੇ ਨੰਬਰਿੰਗ ਲਗਾਈ ਜਾਵੇ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੰਪਲੈਕਸ ਅੰਦਰ ਪਾਰਕ ਕੀਤੀਆਂ ਜਾਣ ਵਾਲੀਆਂ ਗੱਡੀਆਂ, ਸਕੂਟਰਾਂ, ਮੋਟਰ ਸਾਈਕਲਾਂ ਆਦਿ ਦੀ ਪਾਰਕਿੰਗ ਦੀ ਵਿਵਸਥਾ ਲਈ ਯੋਜਨਾ ਬਣਾਉਣ।
ਇਸ ਤੋਂ ਇਲਾਵਾ ਮੀਟਿੰਗ ਦੋਰਾਨ ਡੇਅਰੀਵਾਲ ਵਿਖੇ ਬਣਾਏ ਕੈਟਲ ਪਾਉਂਡ ਦੀ ਦੇਖ ਰੇਖ ਅਤੇ ਹੋਰ ਸੁਰੂ ਕੀਤੇ ਜਾਣ ਵਾਲੇ ਕੰਮਾਂ ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਪਸੂਆਂ ਨੂੰ ਸ਼ਹਿਰ ਵਿੱਚ ਬੇਸਹਾਰਾ ਛੱਡ ਦਿੰਦੇ ਹਨ ਉਨ੍ਹਾਂ ਲੋਕਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋ ਬੇਸਹਾਰਾਂ ਪਸੂਆਂ ਨੂੰ ਕੈਟਲ ਪਾਉਂਡ ਵਿਖੇ ਪਹੁੰਚਾਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਬਣਾਏ ਜਾ ਰਹੇ ਨੈਸਨਲ ਫਲੈਗ ਤੇ ਵੀ ਚਰਚਾ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਵੱਲੋਂ ਟੀਮ ਨਾਲ ਨੈਸਨਲ ਫਲੈਗ ਲਗਾਉਂਣ ਲਈ ਵੱਖ ਵੱਖ ਸਥਾਨਾਂ ਦਾ ਜਾਇਜਾ ਵੀ ਲਿਆ ਗਿਆ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply