ਪੱਟੀ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪਿੰਡ ਠੱਕਰਪੁਰਾ ਨੇੜੇ ਪੱਟੀ ਮੋੜ ਮੇਨ ਸੜਕ ਉਪਰ ਇਕ ਸਵਿੲਟ ਕਾਰ ਵੱਲੋਂ ਮੋਟਰ ਸਾਈਕਲ ਨੂੰ ਟੱਕਰ ਮਾਰਨ ਨਾਲ ਇਕ ਵਿਅਕਤੀ ਗੰਭੀਰ ਜਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਧੂ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਸੁਖਦੇਵ ਸਿੰਘ (52) ਪੁੱਤਰ ਹਜ਼ਾਰਾ ਸਿੰਘ ਵਾਸੀ ਬਰਵਾਲਾ ਨੇ ਦੱਸਿਆ ਕਿ ਕਰੀਬ 4 ਵਜ਼ੇ ਮੈਂ ਆਪਣੇ ਮੋਟਰ ਸਾਈਕਲ ਨੰ: ਪੀ ਬੀ 38 ਸੀ 6566 ਤੇ ਘਰੇਲੂ ਸਮਾਨ (ਖੰਡ, ਘਿਉ ਤੇ ਚਾਹ ਪੱਤੀ) ਲੈ ਕੇ ਪੱਟੀ ਤੋ ਵਾਪਸ ਆਪਣੇ ਪਿੰਡ ਬਰਵਾਲਾ ਜਾ ਰਿਹਾ ਸੀ ਤਾਂ ਸਾਹਮਣੇ ਤੋ ਆ ਰਹੀ ਤੇਜ਼ ਰਫਤਾਰ ਸਵਿਫਟ ਕਾਰ ਨੰ: ਪੀ ਬੀ 46 ਡਬਯੂ 0630 ਨੇ ਟੱਕਰ ਮਾਰ ਦਿੱਤੀ, ਟੱਕਰ ਵੱਜਣ ਕਰਕੇ ਮੈਂ ਸੜਕ ਤੇ ਡਿੱਗ ਗਿਆ ਤੇ ਸੱਜਾ ਮੋਢਾ ਤੇ ਬਾਂਹ ਅਤੇ ਦੋਵੇ ਪੈਰਾਂ ਤੇ ਗੰਭੀਰ ਸੱਟਾਂ ਲੱਗ ਗਈਆਂ।ਘਟਨਾ ਦੀ ਸੂਚਨਾ ਪੱਟੀ ਸਦਰ ਪੁਲਿਸ ਨੂੰ ਦੇ ਦਿੱਤੀ ਗਈ। ਥਾਣਾ ਮੁੱਖੀ ਸਦਰ ਹਰਜੀਤ ਸਿੰਘ ਨੇ ਕਿਹਾ ਕਿ ਜਖਮੀ ਵਿਅਕਤੀ ਦੇ ਬਿਆਨ ਦਰਜ਼ ਕਰ ਲਏ ਗਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media