ਪੱਟੀ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਗੁਰਦਵਾਰਾ ਬੀਬੀ ਰਜ਼ਨੀ ਜੀ ਰੇਲਵੇ ਰੋਡ ਪੱਟੀ ਵਿਖੇ 13 ਵਾਂ ਸਲਾਨਾ ਜੋੜ ਮੇਲਾ ਬਾਬਾ ਗਿਆਨ ਸਿੰਘ (ਕਾਰ ਸੇਵਾ) ਮਨਿਹਾਲੇ ਵਾਲੇ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿਚ 21 ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਢਾਡੀ ਤੇ ਕੀਰਤਨੀ ਜੱਥਿਆਂ ਵੱਲੋਂ ਰਸ ਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਬਾਬਾ ਘੋਲਾ ਸਿੰਘ ਜੀ ਤੋ ਵਰਸੋਏ ਬਾਬਾ ਗਿਆਨ ਸਿੰਘ (ਕਾਰ ਸੇਵਾ) ਮਨਿਹਾਲੇ ਵਾਲਿਆਂ ਨੇ ਬੀਬੀ ਰਜ਼ਨੀ ਜੀ ਦੇ ਸਿੱਦਕ ਤੇ ਪ੍ਰਰਮਾਤਮਾ ਦੇ ਭਰੋਸੇ ਬਾਰੇ ਦੱਸਦਿਆਂ ਕਿਹਾ ਕਿ ਕਿਵੇਂ ਬੀਬੀ ਰਜ਼ਨੀ ਨੇ ਬਹੁਤ ਹੀ ਹਿੰਮਤ ਤੇ ਦਲੇਰੀ ਨਾਲ ਆਪਣੇ ਪਿਤਾ ਨੂੰ ਰੱਬ ਮੰਨਣ ਤੋ ਇਨਕਾਰ ਕੀਤਾ ਤੇ ਉਸਦੇ ਪਿਤਾ ਨੇ ਇਸ ਦੇ ਇਵਜ਼ ਵੱਜੋ ਉਸ ਨੂੰ ਇਕ ਕੋਹੜੀ ਨਾਲ ਵਿਆਹ ਦਿੱਤਾ ਤੇ ਆਖਿਰ ਉਸ ਨੂੰ ਗੁਰੁ ਘਰ ਵਿਚ ਭਰੋਸਾ ਸੀ ਤੇ ਉਸੇ ਭਰੋਸਾ ਸਦਕਾ ਉਸਨੂੰ ਸਭ ਕੁਝ ਪ੍ਰਾਪਤ ਹੋਇਆ।ਅੰਤ ਵਿਚ ਅਰਦਾਸ ਬਾਬਾ ਸਰੂਪ ਸਿੰਘ ਮੁੱਖ ਸੇਵਾਦਾਰ ਗੁਰਦਵਾਰਾ ਭੱਠ ਸਾਹਿਬ ਵੱਲੋ ਕੀਤੀ ਗਈ।ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਬੀਬੀ ਰਜ਼ਨੀ ਸੇਵਾ ਸੁਸਾਇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਅਤੇ ਸੰਗਤਾਂ ਲਈ ਲੰਗਰ ਭੰਡਾਰੇ ਦੀ ਸੇਵਾ ਕੀਤੀ।ਆਏ ਮਹਿਮਾਨਾਂ ਨੂੰ ਵਿਸ਼ੇਸ ਸਨਮਾਨ ਚਿੰਨ ਭੇਂਟ ਕੀਤੇ ਗਏ।
ਇਸ ਮੌਕੇ ਐਸ.ਜੀ.ਪੀ ਸੀ ਮੈਂਬਰ ਜਥੇ: ਖੁਸ਼ਵਿੰਦਰ ਸਿੰਘ ਭਾਟੀਆ, ਬਲਬੀਰ ਸਿੰਘ ਲਹੁਾਰੀਆ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਮੇਜ਼ਰ ਸਿੰਘ, ਸੱਕਤਰ ਸਿੰਘ, ਮਨਦੀਪ ਟਿੰਕੂ, ਪ੍ਰੇਮ ਜੌਲੀ, ਰਮਨਦੀਪ ਟੋਨੀ, ਸਰਬਜੀਤ ਟਿੰਨੀ, ਗੁਰਵਿੰਦਰ ਸਿੰਘ ਹੈਪੀ, ਬੇਅੰਤ ਸਿੰਘ ਬੰਟੀ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਰਾਜਦੀਪ ਰਾਜ਼ਾ, ਐਮ ਪੀ ਚੱਠੂ, ਬਾਪੂ ਲੁਹੌਕਾ ਸਿੰਘ, ਨਿੰਮਾ ਸਿੰਘ, ਗੁਰਬਖਸ ਸਿੰਘ, ਰਸ਼ਾਲ ਸਿੰਘ, ਹੈਪੀ ਸੇਵਾਦਾਰ, ਗੁਰਜੰਟ ਸਿੰਘ, ਨੋਬਲ ਸਿੰਘ, ਗੁਰਦੀਪ ਸਿੰਘ ਮੱਲਾ ਤੇ ਬੀਬੀ ਰਜ਼ਨੀ ਸੇਵਾ ਸੁਸਾਇਟੀ ਮਹਿਲਾ ਵਿੰਗ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media