Friday, June 5, 2026

ਸਟਾਰ ਗਾਇਕ ਹਰਭਜਨ ਸ਼ੇਰਾ ਦੇ ਗੀਤ ‘ਤੂੰ ਰੋਇਆਂ ਕਰੇਗੀ‘ ਨੂੰ ਭਰਪੂਰ ਹੁੰਗਾਰਾ

ਸੰਦੌੜ, 01 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ‘ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਮੁੱਖ ਮੋੜ ਕੇ‘ ਜਿਹੇ ਅਨੇਕਾਂ ਸੁਪਰ ਹਿੱਟ ਗੀਤ ਦੇਣ ਵਾਲੇ ਸਟਾਰ ਗਾਇਕ ਹਰਭਜਨ ਸ਼ੇਰਾ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਫਿਰ ਆਪਣਾ ਨਵਾਂ ਗੀਤ, ‘ਤੂੰ ਰੋਇਆ ਕਰੇਂਗੀ‘ ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ। ‘ਦੇਸੀ ਸਟਾਰ ਮਿਊਜ਼ਿਕ ਕੰਪਨੀ‘ ਅਤੇ ਹਰਜਿੰਦਰ ਲਾਂਬਾ ਦੀ ਪੇਸ਼ਕਸ਼ ਹੇਠ ਆਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ।PPN0203201704 ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਹਰਭਜਨ ਸ਼ੇਰਾ ਨੇ ਦੱਸਿਆ ਕਿ ਇਸ ਗੀਤ ਨੂੰ ਕਲਮਬੱਧ ਕੀਤਾ ਹੈ, ਗੀਤਕਾਰ ਰਵਿੰਦਰ ਦੱਤ ਨੇ, ਜਦ ਕਿ ਇਸ ਨੂੰ ਸੰਗੀਤ ਦਿੱਤਾ ਹੈ, ਬੌਬੀ ਜੈਜੇ ਵਾਲ ਨੇ। ੁਨ੍ਹਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਵੀ ਜਲਦੀ ਹੀ ਸਰੋਤਿਆਂ ਦੇ ਰੂ-ਬਰੂ ਹੋਵੇਗਾ ਅਤੇ ਬਹੁਤ ਜਲਦ ਸੂਫ਼ੀਆਨਾ ਰੰਗ ਵਿਚ ਰੰਗੇ ਗੀਤ ਬਣ ਕੇ ਸਾਂਈਂਆਂ ਦੀ ਵੀ ਬਹੁਤ ਜਲਦ ਪੇਸ਼ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਵਿਖੇ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ …

Leave a Reply