Monday, March 16, 2026

ਪਲਟੂਨ ਪੁੱਲ ਸਮੇਂ ਸਿਰ ਨਾ ਬੰਨਣ `ਤੇ ਸੰਗਤ ਨੂੰ ਬੇੜੀਆਂ ਰਾਹੀਂ ਪਾਰ ਕਰਨਾ ਪਿਆ ਬਿਆਸ ਦਰਿਆ

ਹਰਚੋਵਾਲ (ਗੁਰਦਾਸਪੁਰ), 2 ਮਾਰਚ (ਗਗਨਦੀਪ ਸਿੰਘ ਰਿਆੜ) – ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਆਉਦੀ ਪੈਦਲ ਯਾਤਰਾ ਭੇਟ ਪੱਤਣ ਬਿਆਸ ਦਰਿਆ `ਤੇ ਪੁੱਜਣ `ਤੇ ਇਲਾਕੇ ਭਰ ਤੋ ਪਹੁੰਚੀਆਂ ਸੰਗਤਾਂ ਵੱਲੋ ਨਿੱਘਾ ਸਾਵਗਤ ਕੀਤਾ ਗਿਆ। ਇਹ ਪੈਦਲ ਯਾਤਰਾ ਸਵੇਰੇ 6 ਵਜੇ ਹੀ ਬਿਆਸ ਦਰਿਆ `ਤੇ ਪਹੁੰਚਣੀ ਸੁਰੂ ਹੋਵੇਗੀ।ਪਰ ਇਸ ਵਾਰ ਪ੍ਰਸਾਸਨ ਵੱਲੋ ਆਰਜ਼ੀ ਪੁਲ ਚਾਲੂ ਨਾ ਕਰਨ ਕਰਕੇ ਸੰਗਤਾਂ ਨੂੰ ਬੇੜੀਆਂ ਰਾਹੀ ਬਿਆਸ ਦਰਿਆ ਪਾਰਨ ਕਰਨਾ ਪਿਆ । PPN0203201719
ਜਿਕਰਯੋਗ ਇਹ ਹੈ ਕਿ ਇਸ ਵਾਰ ਸੰਗਤ ਵੱਲੋ ਦਰਿਆਂ `ਤੇ ਪੁੱਲ ਪਲਟੂਨ ਤਿਆਰ ਹੋ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਲੇਕਿਨ ਸਿਰਫ ਮਹਿਕਮੇ ਵੱਲੋ ਦਰਿਆਂ `ਚ ਸਿਰਫ 17 ਪਲਟੂਨ ਪਾਏ ਜਾ ਸਕੇ, ਜਦਕਿ ਬਾਕੀ ਦਾ ਸਮਾਨ ਪੁੱਲ ਤਿਆਰ ਕਰਨ ਲਈ ਅੱਧ-ਵਿਚਾਲੇ ਹੀ ਰਹਿ ਗਿਆ।ਜਿਸ ਨਾਲ ਸੰਗਤਾਂ ਨੂੰ ਬੇੜੀਆਂ ਰਾਹੀ ਬਿਆਸ ਦਰਿਆ ਪਾਰ ਕਰਨਾ ਪਿਆ। ਪ੍ਰਸਾਸਨ ਵੱਲੋ ਵੱਡੀਆਂ ਬੇੜੀਆਂ ਦਾ ਇਤਜ਼ਾਮ ਨਾ ਹੋਣ ਕਾਰਨ ਛੋਟੀਆਂ ਬੇੜੀਆਂ ਰਾਹੀ ਸੰਗਤਾਂ ਸਾਮ 4 ਵਜੇ ਤੱਕ ਪਾਰ ਲੰਘਦੀਆਂ ਰਹੀਆਂ।ਪ੍ਰੇਸ਼ਾਨੀ ਦਾ ਸਹਮਣਾ ਕਰਨਾ ਪੈਣ ਕਰ ਕੇ ਸੰਗਤਾਂ ਨੂੰ ਵਿੱਚ ਪਸਾਸ਼ਨ ਦੇ ਖਿਲਾਫ ਕਾਫੀ ਗੁੱਸਾ ਦੇਖਣ ਨੂੰ ਮਿਲਿਆ। ਸੰਗਤਾਂ ਦਾ ਕਹਿਣਾ ਸੀ ਕਿ ਇਸ ਪੁੱਲ ਨੂੰ ਤਿਆਰ ਕਰਦਿਆਂ 2 ਸਾਲ ਹੋ ਗਏ ਹਨ, ਪਰ ਅਜੇ ਤੱਕ ਨੇਪਰੇ ਨਹੀ ਚੜਿਆ ।PPN0203201721
ਸੰਗ ਦੀ ਅਗਵਾਈ ਕਰ ਰਹੇ ਜਥੇਦਾਰ ਜੋਗਿੰਦਰ ਸਿੰਘ ਖਡਿਆਲਾ ਸੈਣੀਆਂ ਨੇ ਦੱਸਿਆ ਕਿ ਪੈਦਲ ਸੰਗਤ 1 ਮਾਰਚ ਨੂੰ ਜਿਲਾ ਹੁਸ਼ਿਆਰਪੁਰ ਅਖੰਡ ਪਾਠ ਸਹਿਬ ਦੇ ਭੋਗ ਪੈਣ ਉਪਰੰਤ ਰਵਾਨਾ ਹੋਈ ਸੀ, ਜੋ ਕੋਟਲਾ ਸੈਣੀਆਂ ਪਿੰਡ ਠਹਿਰਣ ਉਪਰੰਤ ਸਵੇਰੇ ਅਗਲੀ ਮੰਜਲ ਵੱਲ ਰਵਾਨਾ ਹੋਈ।ਉਨਾਂ ਕਿਹਾ ਕਿ 2 ਮਾਰਚ ਨੂੰ ਕਸਬਾ ਹਰਚੋਵਾਲ ਦੇ ਵੱਡੇ ਗੁਰਦਆਰਾ ਸਾਹਿਬ ਪਹੁੰਚਣ `ਤੇ ਪੈਦਲ ਸੰਗ ਦੀਆਂ ਸੰਗਤਾਂ ਨੇ ਰਾਤ ਭਰ ਅਰਾਮ ਕੀਤਾ, ਜਿੰਨਾਂ ਦੀ ਸਹੂਲਤ ਲਈ ਹਰੇਕ ਘਰ ਵੱਲੋ ਭਰਵਾਂ ਸਹਿਯੋਗ ਦਿਤਾ ਗਿਆ।
ਇਸ ਮੋਕੇ ਗੁਰਨੇਕ ਸਿੰਘ ਸਰਪੰਚ, ਸਲੁੱਖਣ ਸਿੰਘ ਸਬਕਾ ਸਰਪੰਚ ਹਰਚੋਵਾਲ, ਗਗਨਦੀਪ ਸਿੰਘ ਰਿਆੜ ਫੈਡਰੇਸ਼ਨ ਆਗੂ, ਸੂਬੇਦਾਰ ਹਰਭਜਨ ਸਿੰਘ, ਸੁਖਚੈਨ ਸਿੰਘ, ਕਰਮ ਸਿੰਘ, ਬਚਨ ਸਿੰਘ, ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ ਜਥੇਦਾਰ ਰਣਜੀਤ ਸਿੰਘ ਪਹੂਲਾ, ਜਰਨੈਲ ਸਿੰਘ ਆਦਿ ਵਲੋਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਥਾਂ ਥਾਂ `ਤੇ ਸੰਗਤ ਲਈ ਲਗਾਏ ਲੰਗਰਾਂ ਵਿੱਚ ਅਨੇਕ ਪ੍ਰਕਾਰ ਦੇ ਪਕਵਾਨ ਵਰਤਾਏ ਜਾ ਰਹੇ ਸੀ। ਇਹ ਪੈਦਲ ਯਾਤਰਾ 3 ਮਾਰਚ ਨੂੰ ਸਵੇਰੇ 3.00 ਵਜੇ ਰਵਾਨਾ ਹੋ ਕੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਵਿਖੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਚੋਲਾ ਸਹਿਬ ਦੇ ਦਰਸ਼ਨ ਕਰਨ ਉਪਰੰਤ ਸਮਾਪਤ ਹੋਵੇਗੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply