Wednesday, April 1, 2026

ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਵੱਲੋਂ 7ਵਾਂ ਕਬੱਡੀ ਟੂਰਨਾਮੈਂਟ ਸ਼ੁਰੂ

ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਲਦਾਲ ਤੇ ਕੱਕੜਵਾਲ ਦੀਆਂ ਟੀਮਾਂ ਨੇ ਮਾਰੀ ਬਾਜ਼ੀ
ਧੂਰੀ, 5 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) –  ਨੇੜਲੇ ਪਿੰਡ ਰਾਜੋਮਾਜਰਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ  ਵੱਲੋਂ ਯੂਵਕ ਸੇਵਾਵਾਂ ਕਲੱਬ, ਭਾਈ ਰਵੀਦਾਸ ਕਲੱਬ ਅਤੇ ਗਰਾਮ ਪੰਚਾਇਤ ਪਿੰਡ ਰਾਜੋਮਾਜਰਾ ਦੇ ਸਹਿਯੋਗ ਨਾਲ 7ਵਾਂ ਕਬੱਡੀ ਟੂਰਨਾਮੈਂਟ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਐਡਵੋਕੇਟ ਹਰੀਕੇ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ।PPN0503201712ਮੁੱਖ ਮਹਿਮਾਨ ਵਿਮਲ ਅਬੋਟ ਉਦਯੋਗਪਤੀ ਲੂਧਿਆਣਾ ਨੇ ਕਲੱਬ ਨੂੰ 21 ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਦੇ ਕੇ ਕਲੱਬ ਦੇ ਇਸ ਉਪਰਾਲੇ ਦੀ ਖੂਬ ਪ੍ਰਸ਼ੰਸਾ ਕਰਦਿਆਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਜਿਹੀਆਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਜ਼ੋਰਦਾਰ ਅਪੀਲ ਕੀਤੀ ਅਤੇ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਤੇ ਸੁਖਪਾਲ ਸ਼ਰਮਾਂ ਚੇਅਰਮੈਨ ਮਾਰਕਿਟ ਕਮੇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੇ ਪਹਿਲੇ ਦਿਨ 4 ਮਾਰਚ ਨੂੰ 42 ਕਿਲੋ ਭਾਰ ਦੇ ਮੁਕਾਬਲਿਆਂ ਵਿੱਚੋਂ ਪਿੰਡ ਲਦਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 3000 ਰੁਪਏ ਅਤੇ 55 ਕਿਲੋ ਭਾਰ ਦੇ ਮੁਕਾਬਲਿਆਂ ਵਿੱਚ ਕੱਕੜਵਾਲ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 4000 ਰੁਪਏ, ਬੱਛੋਆਣਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ 3000 ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋਂ ਪ੍ਰਾਪਤ ਕੀਤੀ ਹੈ।PPN0503201711 ਉਹਨਾਂ ਦੱਸਿਆ ਕਿ ਹਰਦੀਪ ਸਿੰਘ ਯੂ.ਐਸ.ਏ ਵੱਲੋਂ ਇੱਕ ਮਹਾਨ ਕੱਬਡੀ ਖਿਡਾਰੀ ਪੁੰਨੂ ਬੁਗਰਾ ਨੂੰ ਮੋਟਰਸਾਈਕਲ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਸੰਧੂ ਬ੍ਰਦਰਜ਼ ਵੱਲੋਂ ਚੰਗੇ ਜਾਫੀ ਅਤੇ ਰੈਡਰ ਨੂੰ ਸੋਨੇ ਦੀਆਂ ਮੁੰਦੀਆਂ ਵੀ ਦਿੱਤੀਆਂ ਜਾਣਗੀਆਂ ।ਕਲੱਬ ਵੱਲੋਂ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਜੇਤੂ ਖਿਡਾਰੀਆਂ, ਆਈਆਂ ਸ਼ਖਸੀਅਤਾਂ ਅਤੇ ਪ੍ਰੈਸ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ, ਹਰੀ ਭਾਨ ਪ੍ਰਧਾਨ ਯੂਵਕ ਸੇਵਾਵਾਂ ਕਲੱਬ, ਮਨਦੀਪ ਸਿੰਘ ਬੱਗੀ ਪ੍ਰਧਾਨ ਭਾਈ ਰਵੀਦਾਸ ਕਲੱਬ, ਰਾਜਵੀਰ ਸਿੰਘ ਸ਼ੇਰਗਿੱਲ ਮੀਤ ਪ੍ਰਧਾਨ, ਮੱਖਣ ਸਿੰਘ ਸ਼ੇਰਗਿੱਲ ਸਰਪ੍ਰਸਤ, ਹਰਪਿੰਦਰ ਸਿੰਘ ਸ਼ੇਰਗਿੱਲ ਆਸਟ੍ਰੇਲਿਆ, ਡਾ. ਰੁਪਿੰਦਰ ਜੀਤ ਸਿੰਘ ਹੇਹਰ, ਕੁਲਦੀਪ ਸਿੰਘ ਗਾਗੀ, ਵਿਮਲਦੀਪ ਸਿੰਘ ਰੂਬੀ ਸਾਬਕਾ ਪ੍ਰਧਾਨ, ਨਰਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਸੱਬਾ, ਨਰਦੀਪ ਸਿੰਘ ਧਾਲੀਵਾਲ, ਸ਼ਰਨਪ੍ਰੀਤ ਸਿੰਘ ਸੰਧੂ, ਅਰਵਿੰਦਰ ਦੀਪ ਸ਼ੇਰਗਿੱਲ, ਜਸਮਨ ਸ਼ੇਰਗਿੱਲ, ਚਮਕੌਰ ਸ਼ੇਰਗਿੱਲ, ਦਲਵੀਰ ਸਿੰਘ ਸਿੱਧੂ ਅਤੇ ਅਮਨਦੀਪ ਸਿੰਘ ਆਦਿ ਵੀ ਹਾਜਰ ਸਨ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply