ਆੜਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ `ਤੇ ਕਰਵਾਵਾਂਗੇ ਹੱਲ ਜਗਤਾਰ ਸਿੰਘ
ਧੂਰੀ, 5 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਅਨਾਜ ਮੰਡੀ ਧੂਰੀ ਵਿਖੇ ਆੜਤੀਆ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਕਾਮਰੇਡ ਜਗਤਾਰ ਸਿੰਘ ਆੜਤੀ ਨੂੰ ਦੋ ਸਾਲ ਲਈ ਆੜਤੀ ਐਸੋਸੀਏਸ਼ਨ ਧੂਰੀ ਦਾ ਪ੍ਰਧਾਨ ਚੁਣਿਆ ਗਿਆ।
ਇਸ ਚੋਣ ਵਿੱਚ ਕੁੱਲ 144 ਵੋਟਾਂ ਵਿੱਚੋਂ ਕਾਮਰੇਡ ਜਗਤਾਰ ਸਿੰਘ ਨੂੰ 87 ਅਤੇ ਚਰਨ ਦਾਸ ਬਾਂਸਲ ਨੂੰ 57 ਵੋਟਾਂ ਪਈਆਂ ਜਦਕਿ 3 ਵੋਟਾਂ ਕੈਂਸਲ ਹੋ ਗਈਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਕਿਹਾ ਕਿ ਉਹ ਆੜਤੀ ਭਰਾਵਾਂ ਦੇ ਸਹਿਯੋਗ ਅਤੇ ਆਪਣੇ ਵਿਰੋਧੀ ਉਮੀਦਵਾਰ ਨੰੁ ਵੀ ਪੂਰੀ ਤਰਾਂ ਨਾਲ ਲੈ ਕੇ ਆੜਤੀਆਂ ਦੀਆਂ ਮੁਸ਼ਕਲਾਂ ਪਹਿਲਾਂ ਵਾਂਗ ਹੀ ਪਹਿਲ ਦੇ ਅਧਾਰ `ਤੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ ਚੋਣ ਮੁਕਾਬਲੇ ਦੇ ਉਮੀਦਵਾਰ ਚਰਨ ਦਾਸ ਬਾਂਸਲ ਐਮ.ਸੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਜਗਤਾਰ ਸਿੰਘ ਨੂੰ ਪੂਰਾ ਸਹਿਯੋਗ ਦੇ ਕੇ ਦੋਸਤਾਨਾ ਮਾਹੌਲ ਬਣਾ ਕੇ ਆੜਤੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਵਾਉਣਗੇ ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਪਾਲ ਸ਼ਰਮਾ, ਜਤਿੰਦਰ ਸਿੰਘ ਸੋਨੀ ਮੰਡੇਰ, ਹਜਾਰੀ ਲਾਲ ਸਾਬਕਾ ਪ੍ਰਧਾਨ, ਮਦਨ ਲਾਲ ਸਾਬਕਾ ਪ੍ਰਧਾਨ, ਸੱਤਪਾਲ ਸਿੰਗਲਾ, ਹਰਪ੍ਰੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਭਸੌੜ, ਗੋਬਿੰਦ ਰਾਮ, ਗੁਰਦੀਪ ਸਿੰਘ ਭਸੌੜ ਆਦਿ ਵੀ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media