Monday, March 30, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਖੇਡ ਦਿਵਸ ਮਨਾਇਆ ਗਿਆ

PPN0603201716ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ।ਜਿਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਵੈਲਫ਼ੇਅਰ ਵਿਭਾਗ ਦੇ ਡਾਇਰੈਕਟਰ ਪ੍ਰੋ: ਜਗਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਅਤੇ ਖੇਡਾਂ ’ਚ ਤਵੱਜੋਂ ਦੇਣ ਸਬੰਧੀ ਉਤਸ਼ਾਹਿਤ ਕੀਤਾ। ਖੇਡ ਸਮਾਰੋਹ ਮੌਕੇ ਬੀ. ਐੱਡ., ਐੱਮ. ਐਡ ਅਤੇ ਪੀ. ਜੀ. ਡੀ. ਸੀ. ਏ. (ਟੀ. ਈ) ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਆਪਣੇ ਜ਼ੌਹਰ ਨੂੰ ਬਾਖੂਬੀ ਪੇਸ਼ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਦੇ ਸਹਿਯੋਗ ਨਾਲ ਆਯੋਜਿਤ ਪ੍ਰੋਗਰਾਮ ’ਚ ਪਹਿਲਾਂ ਪ੍ਰੋ: ਜਗਜੀਤ ਸਿੰਘ ਵੱਲੋਂ ਹਵਾ ’ਚ ਗੁਬਾਰੇ ਛੱਡ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ, ਜਿਸ ਦੌਰਾਨ ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਦਵਿੰਦਰ ਕੌਰ ਸੰਧੂ, ਪ੍ਰੋ: ਅਮਰੀਕ ਸਿੰਘ ਡਾਇਰੈਕਟਰ ਆਫ਼ ਫਾਇਨਾਂਸ ਵੀ ਮੌਜ਼ੂਦ ਸਨ। ਇਸ ਮੌਕੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਅਤੇ ਖੇਡਾਂ ਨੂੰ ਇਮਾਨਦਾਰੀ ਤੇ ਲਗਨ ਨਾਲ ਖੇਡਣ ਲਈ ਗੁਰਿਦਰਬੀਰ ਸਿੰਘ ਵੱਲੋਂ ਸਹੁੰ ਚੁੱਕ ਦੀ ਰਸਮ ਵੀ ਅਦਾ ਕੀਤੀ ਗਈ।
ਪ੍ਰੋ: ਜਗਜੀਤ ਕੌਰ ਨੇ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ’ਚ ਵਿਸ਼ੇਸ਼ ਮਹੱਤਵ ਹੈ। ਇਹ ਜਿੱਥੇ ਮਨੁੱਖ ਦੇ ਸਰੀਰਿਕ ਵਿਕਾਸ ’ਚ ਸਹਾਈ ਹੁੰਦੀਆਂ ਹਨ, ਉੱਥੇ ਮਾਨਸਿਕ ਅਤੇ ਬੌਧਿਕ ਵਿਕਾਸ ’ਚ ਵੀ ਆਪਣਾ ਹਿੱਸਾ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਦਿਵਸ ਰਾਹੀਂ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ’ਚ ਵੀ ਆਪਣੀ ਹੁਨਰ ਦਾ ਮੁਜ਼ਾਹਰਾ ਕਰਨ ਦਾ ਅਵਸਰ ਪ੍ਰਦਾਨ ਹੁੰਦਾ ਹੈ ਅਤੇ ਖੇਡਾਂ ਨੂੰ ਤਾਂ ਹੀ ਜੀਵਤ ਰੱਖਿਆ ਜਾ ਸਕਦਾ ਹੈ, ਜੇਕਰ ਹਰੇਕ ਵਿਦਿਆਰਥੀ ਉਸ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ।ਪ੍ਰੋ: ਜਗਜੀਤ ਕੌਰ ਅਤੇ ਪ੍ਰਿੰ: ਡਾ. ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ।ਮੁਕਾਬਲੇ ਦੇ ਜੇਤੂ ਗੁਰਮੀਤ ਸਿੰਘ ਬੀ. ਐੱਡ ਸਮੈਸਟਰ ਦੂਜਾ ਅਤੇ ਰਾਜਦੀਪ ਕੌਰ ਨੂੰ ਬੈਸਟ ਐਥਲੀਟ ਵਜੋਂ ਐਲਾਨਿਆ।
ਪ੍ਰੋਗਰਾਮ ਦੇ ਅੰਤ ’ਚ ਪ੍ਰਿੰ: ਡਾ. ਢਿੱਲੋਂ ਨੇ ਹਾਜ਼ਰ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਜੇਤੂ ਵਿਦਿਆਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰਨਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਅਪਨਾਉਣ ਸਬੰਧੀ ਜਾਗਰੂਕ ਕੀਤਾ।ਇਸ ਮੌਕੇ ਸੋਹਨ ਸਿੰਘ, ਯੁੱਧ੍ਰਪੀਤ ਸਿੰਘ, ਵਿਸ਼ੂ ਸ਼ਰਮਾ, ਪਰਮਜੀਤ ਸਿੰਘ, ਵਿਨੈ ਵੈਦ ਆਦਿ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply