ਫਾਜ਼ਿਲਕਾ, 8 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਧੀਕ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਜੀ. ਵਜਰਾਲਿੰਗਮ ਵੱਲੋਂ ਪੰਜਾਬ ਵਿਚ ਕੰਮ ਕਰ ਰਹੇ ਪੀਈਐਸ ਸਕੂਲ ਅਤੇ ਇੰਸਪੈਕਸ਼ਨ ਗਰੁੱਪ ਏ ਅਧਿਕਾਰੀਆਂ ਤੋਂ ਬਤੋਰ ਡਿਪਟੀ ਡਾਇਰੈਕਟਰ, ਮੰਡਲ ਸਿੱਖਿਆ ਅਫ਼ਸਰ ਅਤੇ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਦੀਆਂ ਅਸਾਮੀਆਂ ਤੇ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਧੀਕ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਤਰੱਕੀ ਲਿਸਟ ਵਿਭਾਗ ਵੱਲੋਂ ਵਿਭਾਗੀ ਤਰੱਕੀ ਕਮੇਟੀ ਦੇ ਫੈਸਲੇ ਅਤੇ ਚੋਣ ਕਮਿਸ਼ਨ ਪੰਜਾਬ ਦੀ ਪ੍ਰਵਾਣਗੀ ਮਿਲਣ ਉਪਰੰਤ ਪੀਈਐਸ-1 ਅਧਿਕਾਰੀਆਂ ਨੂੰ ਬਤੋਰ ਡਿਪਟੀ ਡਾਇਰੈਕਟਰ, ਮੰਡਲ ਸਿੱਖਿਆ ਅਫ਼ਸਰ ਅਤੇ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਪੇ ਸਕੇਲ 15600-39100 ਅਤੇ 6600 ਗ੍ਰੇਡ ਪੇ ਵਿਚ ਤਰੱਕੀ ਦਿੱਤੀ ਹੈ। ਪੀਈਐਸ-1 ਅਧਿਕਾਰੀ ਖੁਸ਼ਬੀਰ ਸਿਘ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਬਠਿੰਡਾ, ਇੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਐਲੀਮੈਂਟਰੀ ਸਿੱਖਿਆ, ਧਰਮਸਿੰਘ ਡਿਪਟੀ ਡਾਇਰੈਕਟਰ (ਸਕੂਲ ਪ੍ਰਸ਼ਾਸਨ), ਜਗਤਾਰ ਸਿੰਘ ਡਿਪਟੀ ਡਾਇਰੈਕਟਰ ਐਲੀਮੈਂਟਰੀ ਸਿੱਖਿਆ, ਨੀਸ਼ਾ ਜਲੋਟਾ ਪ੍ਰਿੰਸੀਪਲ ਸਸਸਸ ਨਾਭਾ ਪਟਿਆਲਾ ਨੂੰ ਸਿੱਖਿਆ ਵਿਭਾਗ ਵੱਲੋਂ ਤਰੱਕੀਆਂ ਦਿਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਹਾਲੀ ਐਸਏਐਸ ਨਗਰ, ਨੀਲਮ ਕੁਮਾਰੀ ਪ੍ਰਿੰਸੀਪਲ ਡਾਇਟ ਰਾਮਪੁਰ ਲਲੀਆਂ ਅਤੇ ਜਸਪਾਲ ਸਿੰਘ ਸੀਈਓ ਜਲੰਧਰ ਦੀ ਤਰੱਕੀ ਦਾ ਕੇਸ ਸੀਲਡ ਕਵਰ ਵਿਚ ਪੈਂਡਿੰਗ ਰੱਖਿਆ ਗਿਆ ਹੈ।
ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਕਤ ਤਰੱਕੀ ਪ੍ਰਾਪਤ ਪੀਈਐਸ ਅਧਿਕਾਰੀਆਂ ਨੂੰ ਪੋਸਟਿੰਗ ਸਬੰਧੀ ਹੁਕਮ ਵੱਖਰੇ ਤੋਰ ਤੇ ਜਾਰੀ ਕੀਤੇ ਜਾਣਗੇ ਅਤੇ ਪੋਸਟਿੰਗ ਹੋਣ ਤੱਕ ਉਕਤ ਅਧਿਕਾਰੀ ਪਹਿਲਾਂ ਵਾਲੀ ਥਾਂ ਤੇ ਹੀ ਕੰਮ ਕਰਦੇ ਰਹਿਣਗੇ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media