ਧੂਰੀ, 10 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰੂ ਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਅਤੇ ਨਗਰ ਪੰਚਾਇਤ ਪਿੰਡ ਭਸੌੜ ਵੱਲੋਂ ਤਿੰਨ ਰੋਜਾ ਖੇਡਾਂ 25,26 ਅਤੇ 27 ਮਾਰਚ ਨੂੰ ਭਸੌੜ ਵਿਖੇ ਕਰਵਾਈਆਂ ਜਾ ਰਹੀਆਂ ਹਨ। ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ ਲੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ 25 ਮਾਰਚ ਨੂੰ ਬੈਲਗੱਡੀਆਂ ਦੀ ਦੌੜ ਦੇ ਨਾਲ-ਨਾਲ ਘੋੜੀਆਂ ਦੀ ਰੇਵੀਆ ਚਾਲ, ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ ਵੀ ਕਰਵਾਈ ਜਾਣਗੀਆਂ ਅਤੇ 26 ਮਾਰਚ ਨੂੰ 55,65 ਕਿਲੋ ਵਜ਼ਨ ਦੇ ਕੱਬਡੀ ਮੁਕਾਬਲੇ, ਟਰਾਲੀ ਬੈਕ, ਤਾਂਸ ਸ਼ੀਪ ਅਤੇ ਵਾਲੀਬਾਲ ਸ਼ੂਟਿੰਗ ਮੁਕਾਬਲੇ ਹੋਣਗੇ। ਖੇਡੇ ਮੇਲੇ ਦੇ ਅੰਤਿਮ ਦਿਨ 27 ਮਾਰਚ ਨੂੰ ਕਬੱਡੀ ਮੁਕਾਬਲੇ 75 ਕਿਲੋ ਅਤੇ ਇੱਕ ਪਿੰਡ ਓਪਨ ਕਰਵਾਏ ਜਾਣਗੇ ਜਿਸ ਵਿੱਚ 75 ਕਿਲੋ ਵਿੱਚ ਦੋ ਖਿਡਾਰੀ ਅਤੇ ਇੱਕ ਪਿੰਡ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਣਗੇ। ਉਹਨਾਂ ਦੱਸਿਆ ਕਿ ਇੱਕ ਪਿੰਡ ਓਪਨ ਕੱਬਡੀ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਪਹਿਲਾ ਇਨਾਮ 41000 ਰੁਪਏ ਅਤੇ ਦੂਜਾ ਇਨਾਮ 31000 ਰੁਪਏ ਦਿੱਤਾ ਜਾਵੇਗਾ ਅਤੇ ਸਨਮਾਨ ਚਿੰਨ ਦੇ ਕੇ ਨਵਾਜ਼ਿਆ ਜਾਵੇਗਾ। ਇਸ ਮੌਕੇ ਹਾਕਮ ਸਿੰਘ ਗਿੱਲ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਰਿੰਪਾ ਸਾਬਕਾ ਪ੍ਰਧਾਨ, ਨਰਪਾਲ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ ਕਾਲਾ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਲਈ ਕਿਊ.ਆਰ ਕੋਡ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ …
Punjab Post Daily Online Newspaper & Print Media