ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ)- ਇਸ ਸਮੇਂ ਨਾਸ਼ਪਾਤੀ ਦੇ ਬਾਗਾਂ ਵਿਚ ਭਰਭੂਰ ਫੁੱਲ ਖਿੜੇ ਹਨ ਤੇ ਚੰਗੀ ਕੁਆਲਟੀ ਦਾ ਫਲ ਪੈਦਾ ਕਰਨ ਲਈ ਲੋੜ ਅਨੁਸਾਰ ਅਤੇ ਸਮੇਂ ਸਿਰ ਸਪਰੇਆਂ ਕਰਨੀਆਂ ਬਹੁਤ ਜਰੂਰੀ ਹਨ ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਬਾਜ ਸਿੰਘ ਦੱਸਿਆ ਕਿ ਸਾਫ ਸੁਥਰੇ ਫਲ ਦਾ ਮੰਡੀ ਵਿਚ ਚੰਗਾ ਮੁੱਲ ਮਿਲਦਾ ਹੈ ਪ੍ਰੰਤੂ ਜੇ ਫਲ ਦੇ ਉਪਰ ਕੀੜੇ ਮਕੌੜੇ ਜਾਂ ਬੀਮਾਰੀਆਂ ਦੇ ਨੁਕਸਾਨ ਨਾਲ ਧੱਬੇ ਪਏ ਹੋਣ ਤਾਂ ਇਸ ਦੀ ਦਿਖ ਖਰਾਬ ਹੋਣ ਕਾਰਨ ਢੁਕਵਾਂ ਮੁੱਲ ਨਹੀਂ ਮਿਲਦਾ। ਉਹਨਾਂ ਬਾਗਬਾਨਾਂ ਨੂੰ ਸਲਾਹ ਦਿੱਤੀ ਕਿ ਫੁੱਲ ਨਿਕਲਣਾ ਸ਼ੁਰੂ ਹੋਣ, ਪੂਰੇ ਫੁੱਲ ਖਿੜਨ ਅਤੇ ਫਲ ਬਣਨ ਸਮੇਂ ਇਮੀਡਾਕਲੋਪਰਿਡ 200 ਐਸ.ਐਲ. 200 ਮਿਲੀ ਲੀਟਰ ਜਾਂ 160 ਗ੍ਰਾਮ ਥਾਇਆਮੈਥੌਕਸਮ 25 ਡਬਲਯੂ.ਜੀ. ਪ੍ਰਤੀ 500 ਲੀਟਰ ਪਾਣੀ ਦੇ ਹਿਸਾਬ ਤਿੰਨ ਸਪਰੇਆਂ ਕਰਨੀਆਂ ਜਰੂਰੀ ਹੁੰਦੀਆਂ ਹਨ। ਜਿੰਨਾਂ ਬਾਗਬਾਨਾਂ ਨੇ ਅਜੇ ਤੱਕ ਵੀ ਕੋਈ ਸਪਰੇਅ ਨਹੀਂ ਕੀਤੀ ਉਹ ਹੁਣ ਵੀ ਦੂਸਰੀ ਪੂਰੇ ਪਿੜਨ ਉਪਰੰਤ ਅਤੇ ਤੀਜੀ ਫਲ ਬਣਨ ਉਪਰੰਤ ਸਪਰੇਅ ਕਰਕੇ ਆਪਣੇ ਫਲ ਦੀ ਕੁਆਲਟੀ ਵਿਚ ਸੁਧਾਰ ਲਿਆ ਸਕਦੇ ਹਨ। ਇਸੇ ਤਰ੍ਹਾਂ ਮਾਰਚ ਅਤੇ ਜੂਨ ਵਿਚ ਕਾਪਰ ਆਕਸੀ ਕਲੋਰਾਈਡ 50% ਦੀਆਂ 1.5 (ਡੇਢ) ਕਿਲੋ ਪ੍ਰਤੀ 500 ਲੀਟਰ ਦੇ ਹਿਸਾਬ ਸਪਰੇਆਂ ਕਰਕੇ ਉਲੀਦਾਰ ਬੀਮਾਰੀਆਂ ਤੋਂ ਬੂਟਿਆਂ ਅਤੇ ਫਲਾਂ ਨੂੰ ਬਚਾਅ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media