ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜਲ ਸਪਲਾਈ ਐਂਡ ਸੈਨੀਟੈਸ਼ਨ ਮਸਟ੍ਰੋਲ ਇੰਪਲਾਇਜ਼ ਯੂਨੀਅਨ ਸ਼ਾਖਾ ਫਾਜ਼ਿਲਕਾ ਦੀ ਇੱਕ ਮੀਟਿੰਗ ਪ੍ਰਧਾਨ ਖੁਸ਼ਹਾਲ ਕੰਬੋਜ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਚੇਅਰਮੈਨ ਅਤੇ ਸ਼ਾਖਾ ਸਕੱਤਰ ਰਮੇਸ਼ ਸਿੰਘ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਰਮਚਾਰੀਆਂ ਦੀਆਂ ਕਈ ਅਹਿਮ ਮੰਗਾਂ ਦਾ ਹੱਲ ਨਹੀਂ ਕੀਤਾ ਜਦਕਿ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਕਿ ਸਰਕਾਰ ਬਣਨ ਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਵਿਚ ਪੇ ਕਮਿਸ਼ਨ ਦੀ ਰਿਪੋਰਟ ਲਗੂ ਕਰਨੀ, ਡੀਏ ਦਾ ਪਿਛਲਾ ਰਹਿੰਦਾ ਬਕਾਇਆ ਜਲਦੀ ਦਿੱਤਾ ਜਾਵੇ, ਦਰਜ਼ਾ ਤਿੰਨ ਅਤੇ ਦਰਜ਼ਾ ਚਾਰ ਨੂੰ ਤਰੱਕੀਆਂ ਦਿਤੀਆਂ ਜਾਣ, ਠੇਕੇ ਦੇ ਆਧਾਰ ਤੇ ਲੱਗੇ ਕਰਮਚਾਰੀਆਂ ਨੂੰ ਬੀਤੇ 9 ਮਹੀਨਿਆਂ ਤੋਂ ਤਨਖਹ ਨਹੀਂ ਦਿਤੀ ਗਈ ਉਨ੍ਹਾਂ ਨੂੰ ਜਲਦੀ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਜਟ ਤੋਂ ਕੇਸ ਜਿੱਤ ਚੁੱਕੇ ਕਰਮਚਾਰੀਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਾ ਬਕਾਇਆ ਮੰਡਲ ਦਫ਼ਤਰ ਫਾਜ਼ਿਲਕਾ ਵੱਲੋਂ ਨਹੀਂ ਬਣਾਇਆ ਜਾ ਰਿਹਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਬਕਾਇਆ ਨਾ ਬਣਾਇਆ ਗਿਆ ਤਾਂ ਯੂਨੀਅਨ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਨਿਰਮਲ ਸਿੰਘ, ਲਛਮਣ ਦਾਸ, ਮਿੱਠੂ ਸਿੰਘ, ਕਸ਼ਮੀਰ ਚੰਦ, ਅਤਰ ਸਿੰਘ, ਜਗਦੀਸ਼ ਚੰਦਰ, ਸੁਰਿੰਦਰ ਕੁਮਾਰ, ਜੋਗਿੰਦਰ ਸਿੰਘ, ਸਤਨਾਮ ਸਿੰਘ, ਮੇਘਨਾਥ, ਰਾਮਪ੍ਰਕਾਸ਼ ਨੇ ਵੀ ਸੰਬੋਧਤ ਕੀਤਾ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media