Monday, June 22, 2026

ਧੂਰੀ ਤੋਂ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ 49347 ਵੋਟਾਂ ਨਾਲ ਜੇਤੂ

25 ਸਾਲ ਬਾਅਦ ਧੂਰੀ ਨੂੰ ਮਿਲਿਆ ਸੱਤਾਧਾਰੀ ਪਾਰਟੀ ਦਾ ਉਮੀਦਵਾਰ
ਧੂਰੀ, 11 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਚੋਣਾਂ 2017 ਦੇ ਨਤੀਜੇ ਆਉਣ ਤੋਂ ਬਾਅਦ ਜ਼ਿਲਾ੍ਹ ਪ੍ਰਸ਼ਾਸਨ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਵਜੋਂ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ  ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਵਿਰੋਧੀ ਉਮੀਦਵਾਰਾਂ ਨੂੰ ਪਿੱਛਦੇ ਛੱਡਦੇ ਹੋਏ 49347 ਵੋਟਾਂ ਹਾਸਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ `ਆਪ` ਪਾਰਟੀ ਦੇ ਉਮੀਦਵਾਰ ਨਾਲ ਹੋਈ ਕਾਂਟੇ ਦੀ ਇਸ ਟੱਕਰ ਤੋਂ ਬਾਅਦ ਗੋਲਡੀ ਖੰਗੂੜਾ 2811 ਵੋਟਾਂ ਦੇ ਫਰਕ ਨਾਲ ਜੇਤੂ ਰਹੇ ।PPN1103201701 ਇਸੇ ਤਰ੍ਹਾਂ `ਆਪ` ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਨੂੰ ਹਲਕੇ ਵਿੱਚੋਂ 46536 ਵੋਟਾਂ ਪ੍ਰਾਪਤ ਹੋਈਆਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ 28611 ਵੋਟਾਂ ਹਾਸਲ ਕਰਕੇ ਤੀਜੇ ਸਥਾਨ `ਤੇ ਰਹੇ। ਚੋਣਾਂ ਦੀ ਇਸੇ ਦੌੜ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਭੋਲਾ ਸਿੰਘ ਦੇ ਹੱਕ ਵਿੱਚ 1390 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸੁਰਜੀਤ ਸਿੰਘ ਕਾਲਾਬੂਲਾ ਨੂੰ 1405 ਵੋਟਾਂ ਅਤੇ ਅਜ਼ਾਦ ਉਮੀਦਵਾਰ ਤਰਸੇਮ ਕੁਮਾਰ ਦੇ ਹੱਕ ਵਿੱਚ 474 ਵੋਟਾਂ ਭੁਗਤੀਆਂ।
ਵੋਟਾਂ ਦੇ ਮੁਕੰਮਲ ਹੋਏ ਕੰਮਾਂ-ਕਾਰਾਂ ਪਿੱਛੋਂ ਜ਼ਿਲਾ੍ਹ ਪ੍ਰਸ਼ਾਸਨ ਦੇ ਅਧਿਕਾਰੀ ਡਿਪਟੀ ਕਮਿਸ਼ਨਰ ਸੰਗਰੂਰ, ਐਸ.ਐਸ.ਪੀ ਸੰਗਰੂਰ, ਰਿਟਰਨਿੰਗ ਅਧਿਕਾਰੀ ਧੂਰੀ, ਡੀ.ਐਸ.ਪੀ ਧੂਰੀ ਕਾਫੀ ਖੁਸ਼ ਦਿਖਾਈ ਦਿੱਤੇ।ਐਸ.ਐਸ.ਪੀ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੁੱਚੀ ਪੁਲਿਸ ਫੋਰਸ ਅਤੇ ਜ਼ਿਲਾ੍ਹ ਪ੍ਰਸ਼ਾਸਨ ਦੇ ਨਾਲ-ਨਾਲ ਹਲਕੇ ਦੇ ਲੋਕਾਂ ਵੱਲੋਂ ਮਿਲੇ ਸਹਿਯੋਗ ਕਾਰਨ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਹੈ ਅਤੇ ਜੇਤੂ ਉਮੀਦਵਾਰ ਦੇ ਸਮੱਰਥਕਾਂ ਵੱਲੋਂ ਹਲਕੇ ਦੇ ਵੱਖ-2 ਪਿੰਡਾਂ ਤੇ ਸ਼ਹਿਰਾਂ ਵਿੱਚ ਲੱਡੂ ਵੰਡ ਕੇ ਅਤੇ ਪਟਾਖੇ ਚਲਾ ਕੇ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ 25 ਸਾਲਾਂ ਬਾਅਦ ਹਲਕਾ ਧੂਰੀ ਨੂੰ ਸੱਤਾਧਾਰੀ ਪਾਰਟੀ ਕਾਂਗਰਸ ਦਾ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਜੋ ਕਿ ਹਲਕਾ ਧੂਰੀ ਦੇ ਜੰਮਪਲ ਹਨ ਅਤੇ ਮਿਲਣਸਾਰ ਸੁਭਾਅ ਵਾਲੇ ਨੌਜਵਾਨ  ਵਿਅਕਤੀ ਹਨ, ਦੇ ਰੂਪ ਵਿੱਚ ਮਿਲਿਆ ਹੈ ਅਤੇ ਕਾਂਗਰਸੀ ਉਮੀਦਵਾਰ ਦੀ ਇਸ ਜਿੱਤ ਨਾਲ ਲੋਕਾਂ ਨੂੰ ਧੂਰੀ ਹਲਕੇ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ `ਤੇ ਹੱਲ ਹੋਣ ਦੀ ਪੂਰੀ-ਪੂਰੀ ਆਸ ਬਣ ਗਈ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply