ਆਮ ਆਦਮੀ ਪਾਰਟੀ ਦਾ ਸਮਰਬੀਰ 16200 ਵੋਟਾਂ `ਤੇ ਸਿਮਟਿਆ
ਫਾਜ਼ਿਲਕਾ, 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੱਜ ਫਾਜ਼ਿਲਕਾ ਦੇ ਐਸਕੇਬੀ ਡੀਏਵੀ ਸਕੂਲ ਪੈਂਚਾਂਵਾਲੀ ਫਾਜ਼ਿਲਕਾ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਤਿਕੋਨਾ ਮੁਕਾਬਲਾ ਵੇਖਣ ਨੂੰ ਮਿਲਿਆ ਅਤੇ ਅਕਾਲੀ ਦਲ ਪਰਿਵਾਰ ਤੋਂ ਆਏ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਨੇੜਲੇ ਸਾਥੀ ਅਤੇ ਭਾਜਪਾ ਦੇ ਉਮੀਵਾਰ ਅਤੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਗੈਂਗਸਟਰ ਜਸਵਿੰਦਰ ਸਿੰਘ ਰੋਕੀ ਦੀ ਭੈਣ ਰਾਜਦੀਪ ਕੌਰ ਨੂੰ ਹਰਾਕੇ ਤਿਕੋਨੀ ਟੱਕਰ ਵਿਚ 265 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। 
ਅੱਜ ਪਹਿਲੇ ਰਾਊਂਡ ਤੋਂ ਹੀ ਦਵਿੰਦਰ ਸਿੰਘ ਘੁਬਾਇਆ ਨੇ ਆਪਣਾ ਵਾਧਾ ਦਰਜ਼ ਕਰਵਾਉਣਾ ਸ਼ੁਰੂ ਕਰ ਦਿੱਤੀ। ਦਵਿੰਦਰ ਸਿੰਘ ਘੁਬਾਇਆ ਨੂੰ ਪਹਿਲੇ ਰਾਊਂਡ ’ਚ 1530, ਦੂਜੇ ਰਾਊਂਡ ਵਿਚ 3959, ਚੋਥੇ ਰਾਊਂਡ ਵਿਚ 4223, ਪੰਜਵੇਂ ਰਾਊਂਡ ਵਿਚ 3317, ਛੇਵੇਂ ਰਾਊਂਡ ਵਿਚ 2665, ਸੱਤਵੇਂ ਰਾਊਂਡ ਵਿਚ 1783, ਅੱਠਵੇਂ ਰਾਊਂਡ ’ਚ 948, 9ਵੇਂ ਰਾਊਂਡ ਵਿਚ 374, 11ਵੇਂ ਵਿਚ 974, 13ਵੇਂ ਵਿਚ 819, 14ਵੇਂ ਵਿਚ 543 ਅਤੇ 15ਵੇਂ ਰਾਊਂਡ ਵਿਚ 396 ਵੋਟਾਂ ਦੀ ਲੀਡ ਪ੍ਰਾਪਤ ਕੀਤੀ।
ਇਸ ਤੋਂ ਇਲਾਵਾ ਉਨਾਂ ਦੇ ਮੁਕਾਬਲਾ ਕਰ ਰਹੇ ਉਮੀਦਵਾਰਾਂ ਨੇ ਹੇਠ ਲਿੱਖੇ ਅਨੁਸਾਰ ਕੁਲ ਵੋਟਾਂ ਪ੍ਰਾਪਤ ਕੀਤੀਆਂ।ਆਮ ਆਦਮੀ ਪਾਰਟੀ ਤੋਂ ਸਮਰਬੀਰ ਸਿੰਘ 16200, ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ 38696, ਬਸਪਾ ਦੇ ਉਮੀਦਵਾਰ ਹਰਜੀਤ ਸਿੰਘ ਨੇ 628, ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਕੀਰਤੀ ਚੋਧਰੀ ਨ 3837, ਆਜ਼ਾਦ ਉਮੀਦਵਾਰ ਗੁਰਜਿੰਦਰ ਸਿੰਘ ਨੇ 290, ਆਜਾਦ ਉਮੀਦਵਾਰ ਅਰੁਣ ਨੇ 189, ਆਜ਼ਾਦ ਉਮੀਦਵਾਰ ਮੱਖਣ ਸਿੰਘ ਨੇ 227, ਆਜ਼ਾਦ ਉਮੀਦਵਾਰ ਸੂਰੀਆ ਪ੍ਰ੍ਰਕਾਸ਼ ਸਿਹਾਗ 344, ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੇ 152, ਆਜ਼ਾਦ ਉਮੀਦਵਾਰ ਨਗਿੰਦਰ ਸਿੰਘ ਨੇ 510, ਆਜ਼ਾਦ ਉਮੀਦਵਾਰ ਰਚਨਾ ਕਟਾਰੀਆ 383, ਆਜ਼ਾਦ ਉਮੀਦਵਾਰ ਰਮੇਸ਼ ਕਟਾਰੀਆ 2319, ਆਜ਼ਾਦ ਉਮੀਦਵਾਰ ਵਿਨੋਦ ਕੁਮਾਰ 639, ਆਜ਼ਾਦ ਉਮੀਦਵਾਰ ਅਤੇ ਗੈਂਗਸਟਰ ਜਸਵਿੰਦਰ ਸਿੰਘ ਰੋਕੀ ਜਿਸਨੇ ਕਿ ਪਿਛਲੀਆ ਵਿਧਾਨਸਭਾ ਚੋਣਾਂ 2012 ਵਿਚ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਫਸਵਾਂ ਮੁਕਾਬਲਾ ਦਿੱਤਾ ਸੀ ਅਤੇ ਵੋਟਾਂ ਦੇ ਬਹੁਤ ਘੱਟ ਮਾਰਜਨ ਤੋਂ ਹਾਰ ਗਿਆ ਸੀ ਦੀ ਭੈਣ ਰਾਜਦੀਪ ਕੌਰ ਨੇ 37978 ਵੋਟਾਂ ਪ੍ਰਾਪਤ ਕੀਤੀਆਂ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਵੱਲੋਂ ਚੋਣ ਲੜ ਰਹੇ ਅਕਾਲੀ ਮੈਂਬਰ ਪਾਰਲੀਮੈਂਟ ਸ. ਸ਼ੇਰ ਸਿੰਘ ਘੁਬਾਇਆ ਦੇ ਬੇਟੇ 39092 ਵੋਟਾਂ ਹਾਸਲ ਕੀਤੀਆਂ। ਵੋਟਾਂ ਦੀ ਗਿਣਤੀ ਦੇ ਪਹਿਲੇ ਰਾਊਂਡ ਤੋਂ ਲੈਕੇ ਆਖੀਰਲੇ ਰਾਊਂਡ ਤੱਕ ਕਿਸੇ ਵੀ ਉਮੀਦਵਾਰ ਵੱਲੋਂ ਜਿੱਤ ਪ੍ਰਾਪਤ ਕਰਨ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਿਆ। ਆਖੀਰਲੇ ਰਾਊਂਡ ਦੀ ਗਿਣਤੀ ਹੋਣ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਆ ਵੱਲੋਂ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਰਾਜਦੀਪ ਕੌਰ ਨੂੰ ਹਰਾਉਂਦੇ ਹੋਏ 265 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਗਈ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਆ ਨੂੰ ਹਾਜ਼ਰ ਅਧਿਕਾਰੀਆਂ ਵੱਲੋਂ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ ਅਤੇ ਘੁਬਾਇਆ ਦੇ ਸਮਰਥਕਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਉਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ਹਿਰ ਦੇ ਵੰਖ ਵੱਖ ਬਾਜਾਰਾਂ ’ਚ ਜਿੱਤ ਦੀ ਖੁਸ਼ੀ ਵਿਚ ਜਲੂਸ ਵੀ ਕੱਢਿਆ ਗਿਆ। ਇਸ ਮੌਕੇ ਸ਼ੇਰ ਸਿੰਘ ਘੁਬਾਇਆ ਦੇ ਜਮਾਤੀ ਰਹੇ ਅਤੇ ਪੰਜਾਬ ਕਾਂਗਰਸ ਡਾਕਟਰ ਸੈਲ ਦੇ ਚੇਅਰਮੈਨ ਡਾ. ਯਸ਼ਪਾਲ ਜੱਸੀ, ਡਾ. ਅਜੈ ਗਰੋਵਰ, ਦਵਿੰਦਰ ਸਚਦੇਵਾ, ਰੋਸ਼ਨ ਲਾਲ ਖੁੰਗਰ, ਪੱਪੂ ਕਾਲੜਾ, ਰਾਜੂ ਖੁੰਗਰ ਨੇ ਵਧਾਈ ਦਿੱਤੀ।
Punjab Post Daily Online Newspaper & Print Media