ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਕਮੇਟੀ ਦੇ 2 ਕੋ-ਆਪਸਞਸ਼ਨ ਸੀਟਾਂ ਦੇ ਲਈ ਹੋਏ ਮਤਦਾਨ ਵਿਚ ਸਰਦਾਰ ਮਨਜੀਤ ਸਿੰਘ ਜੀ.ਕੇ. ਦੀ ਛਵੀ ਤੇ ਦੋਨੋਂ ਅਕਾਲੀ ਉਮੀਦਵਾਰ ਰਣਜੀਤ ਕੌਰ ਅਤੇ ਸਰਵਜੀਤ ਸਿੰਘ ਵਿਰਕ ਇੱਕਤਰਫਾ ਜਿੱਤ ਗਏ। ਕੁਲ 46 ਮੈਂਬਰਾਂ ਵਿਚੋਂ 43 ਮੈਂਬਰਾਂ ਨੇ ਮਤਦਾਨ ਵਿਚ ਹਿੱਸਾ ਲਿਆ।
ਦੋਨੋਂ ਅਕਾਲੀ ਉਮੀਦਵਾਰਾਂ ਨੂੰ 20-20 ਜਦਕਿ ਸਰਨਾ ਦਲ ਦੇ ਉਮੀਦਵਾਰ ਇੰਦਰਮੋਹਨ ਸਿੰਘ ਨੂੰ ਕੇਵਲ 3 ਵੋਟਾਂ ਪ੍ਰਾਪਤ ਹੋਈਆਂ।ਜਿੱਤ ਦੇ ਲਈ ਹਰੇਕ ਉਮੀਦਵਾਰ ਨੂੰ ਘਟੋ-ਘੱਟ 16 ਵੋਟਾਂ ਦੀ ਲੋੜ ਸੀ।ਅਕਾਲੀ ਦਲ ਦੇ ਕੋਲ 35 ਵੋਟਾਂ ਸਨ, ਪਰੰਤੂ ਉਹਨਾਂ ਨੂੰ 40 ਵੋਟਾਂ ਪ੍ਰਾਪਤ ਹੋਈਆਂ।ਇਸ ਦਾ ਮਤਲਬ ਸਰਨਾ ਦਲ ਦੇ 5 ਮੈਂਬਰਾਂ ਨੇ ਕਰਾਸ ਵੋਟਿੰਗ ਕੀਤੀ। ਹੁਣ 51 ਮੈਂਬਰੀ ਹਾਊਸ ਵਿਚ ਅਕਾਲੀ ਮੈਂਬਰਾਂ ਦੀ ਗਿਣਤੀ ਵਧ ਕੇ 38 ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਕਮੇਟੀ ਦੇ ਐਕਟ ਅਨੁਸਾਰ ਲਾਟਰੀ ਰਾਹੀਂ 2 ਮੈਂਬਰਾਂ ਦੀ ਚੋਣ ਦੀ ਪਰਿਕ੍ਰਿਆ ਵੀ ਨੇਪਰੇ ਚਾੜੀ ਗਈ। ਲਾਟਰੀ ਰਾਹੀਂ ਸ਼੍ਰੀ ਗੁਰੂ ਸਿੰਘ ਸਭਾ ਸਰਵੋਦਯ ਐਨਕਲੈਵ ਦੇ ਪ੍ਰਧਾਨ ਸ਼ਿਵ ਚਰਨ ਸਿੰਘ ਲਾਂਬਾ ਅਤੇ ਸ਼੍ਰੀ ਗੁਰੂ ਸਿੰਘ ਸਭਾ ਤ੍ਰੀਨਗਰ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਮੰਕੂ ਦੀ ਦਿੱਲੀ ਕਮੇਟੀ ਦੇ ਮੈਂਬਰ ਚੁਣੇ ਗਏ। ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਜੇਤੂ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਜੇਤੂ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ’ਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੈਂਬਰ ਜਥੇਦਾਰ ਅਵਤਾਰ ਸਿੰਘ ਹਿੱਤ, ਵਿਕਰਮ ਸਿੰਘ ਰੋਹਿਣੀ ਅਤੇ ਰਮਿੰਦਰ ਸਿੰਘ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media