Friday, March 27, 2026

ਕਿਸਾਨ ਬਾਜ਼ਾਰ ਦੀ ਸਫਲਤਾ ਸਦਕਾ ਸਬਜੀਆਂ ਤੇ ਦਾਲਾਂ ਹੇਠ ਰਕਬਾ ਵਧਣ ਦੀ ਸੰਭਾਵਨਾ – ਡਾ. ਅਮਰੀਕ ਸਿੰਘ

PPN1203201714
ਪਠਾਨਕੋਟ, 12 ਮਾਰਚ (ਪੰਜਾਬ ਪੋਸਟ ਬਿਊਰੋ)- ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਦੁਆਰਾ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਵਿੱਚ ਕਿਸਾਨਾਂ ਦੁਆਰਾ ਸਬਜ਼ੀਆਂ ਅਤੇ ਹੋਰ ਖੇਤੀ ਪਦਾਰਥ ਪੈਦਾ ਕਰਕੇ ਖੁਦ ਮੰਡੀਕਰਨ ਨਾਲ ਸਬਜ਼ੀਆਂ ਅਤੇ ਦਾਲਾਂ ਹੇਠ ਰਕਬਾ ਵਧਣ ਦੀ ਸੰਭਾਵਨਾ ਵਧ ਗਈ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ,ਇੰਦਰਾ ਕਾਲੋਨੀ ਵਿਖੇ ਲਗਾਏ  ਕਿਸਾਨ ਬਾਜ਼ਾਰ ਵਿੱਚ ਗੱਲਬਾਤ ਕਰਦਿਆਂ ਕਹੇ। ਅੱਜ ਲਗਾਏ ਗਏ ਬਾਰਹਵੇਂ ਕਿਸਾਨ ਬਾਜ਼ਾਰ ਵਿੱਚ ਦਰਸ਼ਨਾ ਦੇਵੀ ਹਾੜਾ,ਬਲਵਿੰਦਰ ਸਿੰਘ ਸੁਖਾਲਗੜ ,ਰੂਪ ਸਿੰਘ ਜਸਰੋਟੀਆ,ਸਤਨਾਮ ਸਿੰਘ ਕਟਾਰੂਚੱਕ,ਪਵਨ ਕੁਮਾਰ,ਬਲਦੇਵ ਰਾਜ ਅਤੇ ਹੋਰ ਕਿਸਾਨਾਂ ਵੱਲੋਂ ਵੱਲੋਂ ਸਟਾਲ ਲਗਾ ਕੇ ਸਬਜੀਆਂ,ਗੁੜ,ਸ਼ਹਿਦ,ਖੁੰਭਾਂ,ਸੋਇਆਬੀਨ ਦੇ ਸਟਾਲ ਲਗਾ ਕੇ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਵੇਚੇੇ।
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਭਵਿੱੱਖ ਵਿੱਚ ਖੇਤੀ ਰਸਾਇਣ ਮੁਕਤ ਕਣਕ, ਦਾਲਾਂ, ਚੌਲ ਅਤੇ ਫਲ ਵੀ ਕਿਸਾਨ ਬਾਜ਼ਾਰ ਰਾਹੀਂ ਪ੍ਰਚੂਨ ਬਾਜ਼ਾਰ ਨਾਲੋਂ ਘੱਟ ਭਾਅ ਤੇ ਮੁਹੱਈਆ ਕਰਵਾਏ ਜਾਣਗੇ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਹੋਰ ਪਦਾਰਥ ਖ੍ਰੀਦਣ ਲਈ ਘਰ ਤੋਂ ਹੀ ਬੈਗ ਲੈ ਕੇ ਆਉਣ ਕਿਉਂਕਿ ਪੋਲੀਥੀਨ ਦੇ ਲਿਫਾਫਿਆਂ ਤੇ ਪਾਬੰਦੀ ਲੱਗੀ ਹੋਣ ਕਾਰਨ ਕਿਸਾਨ ਬਾਜ਼ਾਰ ਵਿੱਚ ਇਨਾਂ ਲਿਫਾਫਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਦੀ ਕਿਸੇ ਵੀ ਖੇਤੀ ਪਦਾਰਥ ਦੀ ਜ਼ਰੂਰਤ ਹੋਵੇ ਤਾਂ ਉਹ ਕਿਸਾਨ ਬਾਜ਼ਾਰ ਵਿੱਚ ਜਾਂ ਖੇਤ ਤੋਂ ਘਰ ਤੱਕ ਵੈਬਸਾਈਟ ਤੇ ਦੱਸ ਸਕਦਾ ਹੈ ਤਾਂ ਜੋੋ ਕਿਸਾਨਾਂ ਤੋਂ ਉੱਚ ਮਿਆਰ ਦਾ ਖੇਤੀ ਪਦਾਰਥ ਪੈਦਾ ਕਰਵਾ ਕੇ ਖਪਤਕਾਰਾਂ ਨੂੰ ਵਾਜ਼ਬ ਭਾਅ ਤੇ ਮਹੱੱਈਆ ਕਰਵਾਇਆ ਜਾ ਸਕੇ। ਬਲਵਿੰਦਰ ਸਿੰਘ ਸੁਖਾਲਗੜ ਨੇ ਕਿਹਾ ਕਿ ਅੱਜ ਦਾ ਤਜ਼ਰਬਾ ਬਹੁਤ ਹੀ ਫਾਇਦੇਮੰਦ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਸਬਜ਼ੀਆਂ ਵੀ ਕੁਦਰਤੀ ਤਰੀਕੇ ਨਾਲ ਤਿਆਰ ਕਰਕੇ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ ਜਾਣਗੀਆਂ।ਉਨਾਂ ਕਿਹਾ ਕਿ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਬਜੀਆਂ ਦੇ ਮਿਆਰੀਪਣ ਤੇ ਜੋਰ ਦਿੱਤਾ ਜਾਵੇਗਾ।ਧਾਰ ਬਲਾਕ ਦੇ ਪਿੰਡ ਕੁਕਰੂਈ ਤੋਂ ਆਈ ਕਿਸਾਨ ਔਰਤ ਸੁਦਰਸ਼ਨਾ ਦੇਵੀ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਕਿਸਾਨ ਔਰਤਾਂ ਦੀ ਆਰਥਿਕਤਾ ਮਜ਼ਬੂਤ ਕਰਨ ਵਿੱਚ ਅਹਿਮ ਹਿੱਸਾ ਪਾ ਰਿਹਾ ਹੈ,ਉਨਾਂ ਦੱਸਿਆਂ ਸਵੈ ਸਹਾਇਤਾ ਸਮੂਹ ਦੀਆਂ ਮੈਂਬਰ ਕਿਸਾਨ ਔਰਤਾਂ ਵੱਲੋਂ ਤਿਆਰ ਅੰਬ ਪਾਪੜ, ਚੌਲਾਂ ਦਾ ਆਟਾ, ਆਮਲਾ ਕੈਂਡੀ, ਅਚਾਰ, ਚਟਨੀ, ਅੰਬਚੂਰਾ ਆਦਿ ਨੂੰ ਖਪਤਕਾਰਾਂ ਵੱਲੋਂ ਕਾਫੀ ਪਸੰਦ ਕੀਤਾ ਹੈ, ਜਿਸ ਨਾਲ ਸਾਨੂੰ ਇਹ ਵਸਤਾਂ ਹੋਰ ਪੈਦਾ ਕਰਨ ਲਈ ਉਤਸ਼ਾਹ ਮਿਲਦਾ ਹੈ।ਉਨਾਂ ਕਿਹਾ ਕਿ ਔਰਤਾਂ ਨੂੰ ਵਿਹਲੇ ਸਮੇਂ ਵਿੱਚ ਖੇਤੀ ਪਦਾਰਥ ਤਿਆਰ ਕਰਕੇ ਖੁਦ ਮੰਡੀਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਔਰਤਾਂ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply