Wednesday, August 6, 2025
Breaking News

ਰਾਜਪਾਲ ਸੁਲਤਾਨ ਪ੍ਰੋਡਕਸ਼ਨ ਵਲੋਂ 109ਵਾਂ ਬਲੈਕ-ਥੰਡਰ ਸ਼ੋਅ ਦਾ ਅਯੋਜਨ

PPN1203201715
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਵਿਰਸਾ ਵਿਹਾਰ ਵਿਖੇ ਰਾਜਪਾਲ ਸੁਲਤਾਨ ਪ੍ਰੋਡਕਸ਼ਨ ਵਲੋਂ 109ਵਾਂ ਬਲੈਕ-ਥੰਡਰ ਸ਼ੋਅ ਅਯੋਜਿਤ ਕੀਤਾ ਗਿਆ।ਜਿਸ ਵਿੱਚ ਮੈਡਮ ਸੁਖਜਿੰਦਰ ਧੀਰ ਤੇ ਅਵਿਨਾਸ਼ ਸ਼ੈਲਾ ਬਤੌਰ ਮੁੱਖ ਮਹਿਮਾਨ ਅਤੇ ਮੰਜੂ ਗੁਪਤਾ ਤੇ ਅਰਵਿੰਦਰ ਭੱਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂੂਲੀਅਤ ਕੀਤੀ।ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਮੈਡਮ ਸੁਖਜਿੰਦਰ ਧੀਰ ਤੇ ਅਵਿਨਾਸ਼ ਸ਼ੈਲਾ ਵਲੋਂ ਸ਼ਮਾ ਰੋਸ਼ਨ ਕਰ ਕੇ ਕੀਤੀ।ਜਿਸ ਉਪਰੰਤ ਬੱਚਿਆਂ ਨੇ ਸਟੇਜ `ਤੇ ਗੀਤ, ਸੰਗੀਤ ਤੇ ਡਾਂਸ ਆਦਿ ਵੰਨਗੀਆਂ ਪੇਸ਼ ਕੀਤੀਆਂ।ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿੱਚ ਪੜਦੀ ਯੂ.ਕੇ.ਜੀ ਕਲਾਸ ਦੀ ਵਿਦਿਆਰਥਣ ਸਾਇਸ਼ਾ ਨੇ ਦੋ ਗੀਤਾਂ ‘ਲਾਵਨੀ’ ਅਤੇ ‘ਹਾਈ ਹੀਲ `ਤੇ ਨੱਚੇ’ `ਤੇ ਡਾਂਸ ਕਰ ਕੇ ਖੂਬ ਵਾਹ ਵਾਹ ਖੱਟੀ।ਹੋਣਹਾਰ ਬੱਚਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਮੈਡਮ ਧੀਰ ਤੇ ਸ਼ੈਲਾ ਨੇ ਬੱਚਿਆਂ ਨੇ ਪੇਸ਼ ਕੀਤੀਆਂ ਆਈਟਮਾਂ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਬਾਲ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅੱਗੇ ਜਾ ਕੇ ਆਪਣਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ।ਇਸ ਸਮੇਂ ਸਾਇਸ਼ਾ ਦੀ ਮਾਤਾ ਰੇਖਾ ਨੇ ਦੱਸਿਆ ਕਿ ਸਾਇਸ਼ਾ ਉਨ੍ਹਾਂ ਦੀ ਬੇਟੀ ਗਰੋਇੰਗ ਸਟਾਰ ਡਾਂਸ ਅਕੈਡਮੀ ਤੋਂ ਡਾਂਸ ਸਿੱਖ ਰਹੀ ਹੈ।ਇਸ ਮੌਕੇ ਪੰਕਜ ਆਰਡੀਐਕਸ, ਪਰਮਿੰਦਰ ਸਿੰਘ ਤੁੰਗ, ਮੀਨਾਕਸ਼ੀ ਤੇ ਕਲਾ ਪ੍ਰੇਮੀ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply