Monday, June 22, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਹੋਈ

ਧੂਰੀ, 13 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ (ਰਜਿ.) ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾਂ ਅਤੇ ਮੀਤ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਚਰਨ ਕੌਸ਼ਲ, ਰੰਗ ਕਰਮੀ ਮੱਖਣ ਕ੍ਰਾਂਤੀ, ਚਰਨਜੀਤ ਚੰਨ, ਜਗਦੀਸ਼ ਵਰਿਆਮ ਅਤੇ ਜਗਤਾਰ ਸੇਖਾ ਦੇ ਪਿਤਾ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।PPN1303201704ਸਭਾ ਨੇ ਗੁਰਮਿਹਰ ਦੇ ਬਿਆਨ ਦਾ ਸਮਰੱਥਨ ਕੀਤਾ।ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਲੋਟੇ ਨੇ ਗਜ਼ਲ, ਡਾ. ਪਰਮਜੀਤ ਦਰਦੀ ਨੇ ਗਜ਼ਲ `ਅੱਤਵਾਦ ਦੀ ਓਟ `ਚ ਅੱਤ ਉਨਾਂ ਹੀ ਚੁੱਕੀ`, ਕੁਲਜੀਤ ਧਵਨ ਨੇ ਚੁਟਕਲੇ, ਮੀਤ ਖੱਟੜਾ ਨੇ `ਇਸ ਲੁੱਟ ਦੇ ਬਜ਼ਾਰ ਵਿੱਚ ਧੀ ਵਿਕੇ ਪੁੱਤ ਵਿਕੇ`, ਕਿਰਪਾਲ ਸਿੰਘ ਭਸੌੜ ਨੇ ਮਿੰਨੀ ਕਹਾਣੀ, ਪੇਂਟਰ ਸੁਖਦੇਵ ਨੇ ਗੀਤ, ਸੁਰਿੰਦਰ ਅਜਨਬੀ ਨੇ ਗੀਤ, ਰਣਜੀਤ ਜਵੰਧਾ ਨੇ `ਬਾਰਾਂ ਮਾਹ`, ਰਮੇਸ਼ ਕੁਮਾਰ ਨੇ ਹੋਲੀ, ਅਸ਼ਵਨੀ ਨੇ ਕਵਿਤਾ, ਡਾ. ਜਗਤਾਰ ਨੇ ਗਜ਼ਲ, ਦਰਦੀ ਚੁੰਘਾਵਾਲਾ ਨੇ ਗੀਤ, ਬਲਜਿੰਦਰ ਕੌਰ ਰਿੰਪੀ ਨੇ ਕਵਿਤਾ `ਓਹੀ ਪੁੱਤ ਭਾਲਦੇ ਹੋ ਤੁਸੀਂ ਤਾਂ ਦੁਆਵਾਂ ਵਿੱਚ, ਜਿਹੜੇ ਨੇ ਜ਼ਮੀਨਾਂ ਨੂੰ ਵੰਡਾਉਣਾ ਜਾਣਦੇ`, ਮੂਲ ਚੰਦ ਸ਼ਰਮਾ ਨੇ ਟੱਪੇ, ਪ੍ਰਿਆ ਗਰਗ ਨੇ ਕਵਿਤਾ, ਪ੍ਰਵੀਨ ਗਰਗ ਨੇ ਕਵਿਤਾ `ਰਾਹ ਦੇ ਰੋੜੇ-ਕੰਡੇ ਚੰਗੇ, ਜਿਹੜੇ ਤੁਰਨਾ ਦੇਣ ਸਿਖਾ`, ਸੁਰਿੰਦਰ ਫੋਟੋਗ੍ਰਾਫਰ ਨੇ ਚੁਟਕੁਲੇ, ਸੁਖਦੇਵ ਸ਼ਰਮਾ ਨੇ `ਗਰੀਬ ਦੀ ਜ਼ਿੰਦਗੀ`, ਦੇਵੀ ਸਰੂਪ ਮੀਮਸਾ ਨੇ ਕਵਿਤਾ, ਸੁਰਜੀਤ ਰਾਜੋਮਾਜਰਾ ਨੇ ਗੀਤ, ਬਲਦੇਵ ਸਿੰਘ ਈਸੀ ਨੇ ਗੀਤ, ਮਹਿੰਦਰ ਸਿੰਘ ਧੂਰੀ ਨੇ ਕਵਿਤਾ, ਜਗਜੀਤ ਸਿੰਘ ਧੂਰੀ ਨੇ ਕਵਿਤਾ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ ਅਤੇ ਕਿਰਪਾਲ ਸਿੰਘ ਜਵੰਧਾ, ਸੋਢੀ ਅਜੀਤ ਸਿੰਘ ਅਤੇ ਘੁਮੰਡ ਸਿੰਘ ਸੋਹੀ ਨੇ ਸੁਝਾਅ ਪੇਸ਼ ਕੀਤੇ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply