Wednesday, September 30, 2026

ਸ੍ਰੀ ਗੁਰੂ ਰਾਮ ਦਾਸ ਨਿਸ਼ਕਾਮ ਸੇਵਾ ਸੁਸਾਇਟੀ ਦੀ ਮਾਸਿਕ ਇਕੱਤਰਤਾ ਹੋਈ

ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਨਿਸ਼ਕਾਮ ਸੇਵਾ ਸੋਸਾਇਟੀ (ਰਜਿ:) ਦੀ ਮਾਸਿਕ ਇਕੱਤਰਤਾ ਜੋਗਾ ਸਿੰਘ (ਜੇ.ਈ) ਦੀ ਪ੍ਰਧਾਨਗੀ ਹੇਠ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ ਵਿਖੇ ਹੋਈ, ਜਿਸ ਵਿੱਚ ਸੁਸਾਇਟੀ ਦੇ ਸਰਪ੍ਰਸਤ ਲਖਬੀਰ ਸਿੰਘ ਘੁੰਮਣ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।ਮੀੀਟੰਗ ਦੌਰਾਨ ਸੁਸਾਇਟੀ ਨੂੰ ਮਜ਼ਬੂਤ ਕਰਨ ਅਤੇ ਹੋਰ ਨਵੇਂ ਮੈਂਬਰ ਭਰਤੀ ਕਰਨ ਦਾ ਵੀ ਫੈਸਲਾ ਲਿਆ ਗਿਆ।ਪਾਸ ਕੀਤੇ ਗਏ ਸ਼ੋਕ ਮਤੇ ਰਾਹੀਂ ਗਿਆਨੀ ਚਰਨ ਸਿੰਘ ਅਤੇ ਬਲਵਿੰਦਰ ਸਿੰਘ ਖੱਦਰ ਭੰਡਾਰ ਦੇ ਪਿਤਾ ਜੀ ਦੇ ਪਿਛਲ਼ੇ ਸਮੇਂ ਅਕਾਲ ਚਲਾਣਾ ਕਰ ਜਾਣ `ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਇਸ ਸਮੇਂ ਬੈਂਕ ਇਲਾਹਾਬਾਦ ਬੈਂਕ ਸੁਲਤਾਨਵਿੰਡ ਰੋਡ ਬ੍ਰਾਂਚ ਵਿਖੇ ਚੱਲ ਰਹੇ ਅਕਾਊਂਟ ਨੂੰ ਚਾਲੂ ਰੱਖਣ ਲਈ ਬੈਂਕ ਨੂੰ ਨਵੇਂ ਬਣੇ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀ ਦਾ ਰਿਕਾਰਡ ਮੁਹੱਈਆ ਕਰਵਾਉਣ ਅਤੇ ਕਈ ਸਾਲਾਂ ਤੋਂ ਨਵਿਆਏ ਨਾ ਜਾਣ ਕਰ ਕੇ ਰੱਦ ਹੋਈ ਸੁਸਾਇਟੀ ਐਕਟ ਦੇ ਅਧੀਨ ਰਜਿਸਟਰੇਸ਼ਨ ਰਜਿਸਟਰੇਸ਼ਨ ਨੂੰ ਮੁੜ ਚਾਲੂ ਕਰਨ ਲਈ ਲੇਟ ਫੀਸ ਭਰ ਕੇ ਲੋੜੀਂਦੀ ਕਾਰਵਾਈ ਕਰਨ ਲਈ ਮਤਾ ਪਾਸ ਕੀਤਾ ਗਿਆ।ਮੀਟਿੰਗ ਵਿੱਚ ਪ੍ਰਧਾਨ ਅਤੇ ਸਰਪ੍ਰਸਤ ਤੋਂ ਇਲਾਵਾ ਬਲਵਿੰਦਰ ਸਿੰਘ ਖੱਦਰ ਭੰਡਾਰ, ਦਲਬੀਰ ਸਿੰਘ ਗਜ਼ਟਿਡ ਅਫਸਰ, ਪਹਿਲਵਾਨ ਦਰਸ਼ਨ ਸਿੰਘ, ਖਜਾਨਚੀ ਅਰਵਿੰਦਰ ਸਿੰਘ ਬਾਵਾ, ਅਮਰਜੀਤ ਸਿੰਘ, ਬਲਦੇਵ ਸਿੰਘ ਰੋਡਵੇਜ਼, ਇੰਦਰਪਾਲ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply