Tuesday, September 29, 2026

ਸਬ ਅਰਬਨ ਸਬ ਡਵਿਜਨ ਅਤੇ ਸ਼ਹਿਰੀ ਸਬ ਡਵਿਜਨ ਦੇ ਕਰਮਚਾਰੀਅ ਨੇ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ

PPN1403201711ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜੁਅਇੰਟ ਫੋਰਮ ਪੰਜਾਬ ਦੇ ਸੱਦੇ ਤੇ 20 ਦਸੰਬਰ 2016 ਨੂੰ ਜੁਆਇੰਟ ਫੋਰਮ ਪੰਜਬ ਦੇ ਨਾਲ ਕੀਤੇ ਸਮਝੋਤੇ ਨੂੰ ਅਮਲੀ ਰੂਪ ਵਿਚ ਲਗੂ ਨਾ ਕਰਨਾ, ਜੁਆਇੰਟ ਫੋਰਮ ਦੇ ਆਗੂਆਂ ਦੀ ਤਨਖਾਹ ਕੱਟਣ ਅਤੇ ਅਨੁਸਸਨੀ ਕਾਰਵਾਈ ਕਰਨ ਦੇ ਫਾਰਮਾਨ ਜਾਰੀ ਕਰਨ ਦੇ ਖਿਲਾਫ਼ ਸਬ ਅਰਬਨ ਸਬ ਡਵਿਜਨ ਅਤੇ ਸ਼ਹਿਰੀ ਸਬ ਡਵਿਜਨ ਨੇ ਮਿਲਕੇ ਅੱਜ ਸਬ ਅਰਬਨ ਸਬ ਡਵਿਜਨ ਦੇ ਨਾਲ ਰੋਸ ਰੈਲੀ ਕੀਤੀ।  ਰੈਲੀ ਨੂੰ ਸੰਬੋਧਤ ਕਰਦੇ ਹੋਏ ਪ੍ਰਧਾਨ ਕੁਲਬੀਰ ਸਿੰਘ, ਸਕੱਤਰ ਕੇਸ਼ਵ ਰਾਮ ਅਤੇ ਸ਼ਹਿਰੀ ਸਬ ਡਵਿਜਨ ਦੇ ਸਕੱਤਰ ਸਤਨਮ ਸਿੰਘ ਤੋਂ ਇਲਾਵਾ ਮੰਡਲ ਪ੍ਰਧਾਨ ਵਸਾਵਾ ਰਾਮ ਕੰਬੋਜ ਵੱਲੋਂ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਕੀਤੇ ਗਏ ਸਮਝੋਤਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਯੂਨੀਅਨ ਆਗੂਆਂ ਦੇ ਖਿਲਾਫ਼ ਕੀਤੇ ਜਾਰੀ ਕੀਤੇ ਅਨੁਸ਼ਸ਼ਨੀ ਫਰਮਾਨ ਵਾਪਸ ਲਏ ਜਾਣ ਅਤੇ 4000 ਬੇਰੁਜ਼ਗਾਰ ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਯੂਨੀਅਨ ਨੂੰ ਮੀਟਿੰਗ ਦੇਕੇ ਮਾਮਲਿਆਂ ਦਾ ਹੱਲ ਕੀਤਾ ਜਾਵੇ। ਜੇਕਰ ਉਕਤ ਗੱਲਬਾਤ ਨਾਲ ਹੱਲ ਨਾ ਕੀਤੇ ਗਏ ਤਾਂ ਜੁਆਇੰਟ ਫੋਰਮ ਦੇ ਸੱਦੇ ਤੇ 21 ਮਾਰਚ ਨੂੰ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਦਿੱਤੇ ਜਾ ਰਹੇ ਧਰਨੈ ਵਿਚ ਫਾਜ਼ਿਲਕਾ ਮੰਡਲ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply