ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲਾ ਬੈਕਰਜ਼ ਸਲਾਹਕਾਰ ਅਤੇ ਜ਼ਿਲਾ ਪੱਧਰੀ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਜਰਨੈਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਦਸੰਬਰ 2016 ਤੱਕ ਖਤਮ ਹੋਈ ਤਿਮਾਹੀ ਤੱਕ ਬੈਂਕਾਂ ਦੁਆਰਾ 2951.43 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਹਨ। ਇਸ ਮੌਕੇ ਐਲ.ਡੀ.ਐਮ. ਪਰਮਜੀਤ ਕੋਚਰ, ਡੀ ਡੀ ਐਮ ਨਾਬਾਰਡ ਰਾਜੇਸ਼ ਕੁਮਾਰ , ਨਿਟਕੋਨ ਤੋਂ ਸ੍ਰੀ ਪਿ੍ਰੰਸ ਗਾਂਧੀ, ਸਤਪਾਲ ਸੇਤੀਆ ਤੋਂ ਇਲਾਵਾ ਹੋਰਨਾਂ ਬੈਂਕਾਂ ਦੇ ਮੈਨੇਜਰ ਅਤੇ ਅਧਿਕਾਰੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਜਰਨੈਲ ਸਿੰਘ ਨੇ ਸਮੂਹ ਬੈਂਕਾਂ ਦੀ ਦਸੰਬਰ -2016 ਦੀ ਸਮਾਪਤ ਤਿਮਾਹੀ ਵਿਚ ਸਲਾਨਾ ਕਰਜ ਯੋਜਨਾ ਦੀਆਂ ਪ੍ਰਾਪਤੀਆਂ ਦੀ ਸਮੀਖਿਆ ਕਰਦੇ ਹੋਏ ਵੱਖ-ਵੱਖ ਬੈਂਕਾਂ ਨੂੰ ਸਰਲ ਤਰੀਕੇ ਨਾਲ ਕਰਜ ਦੇਣ ਦੀਆਂ ਯੋਜਨਾਵਾਂ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨਾਂ ਬੈਂਕਾਂ ਵਿਚ ਪੈਡਿੰਗ ਪਏ ਵੱਖ-ਵੱਖ ਕਰਜ ਯੋਜਨਾਵਾਂ ਦੇ ਆਵੇਦਨ ਪੱਤਰਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਹੁਕਮ ਦਿੱਤੇ। ਉਨਾਂ ਕਿਹਾ ਕਿ ਜਿਹੜੇ ਬੈਂਕ ਆਪਣਾ ਨਿਰਧਾਰਿਤ ਟੀਚੇ ਪੂਰੇ ਨਹੀਂ ਕਰ ਸਕੇ। ਉਹ 31 ਮਾਰਚ 2017 ਤੱਕ ਪੂਰਾ ਕਰਨ।
ਉਨਾਂ ਕਿਹਾ ਕਿ ਡੇਅਰੀ ਡਿਵੈਲਪਮੈਂਟ ਸਕੀਮ ਤਹਿਤ ਪੈਡਿੰਗ ਕੇਸਾਂ ਨੂੰ ਜਲਦ ਤੋਂ ਜਲਦ ਨਿਬੇੜਿਆ ਜਾਵੇ ਅਤੇ ਸਬਸਿਡੀ ਦੀ ਵੰਡ ਜਲਦ ਤੋਂ ਜਲਦ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸਾਨ ਕੈ੍ਰਡਿਟ ਕਾਰਡ ਤਹਿਤ ਜਾਰੀ ਕੀਤੇ ਜਾ ਰਹੇ ਕਾਰਡ ਕਿਸਾਨਾਂ ਨੂੰ ਵੰਡੇ ਜਾਣ ਅਤੇ ਬੈਂਕਾਂ ਨੰੂ ਸੈਲਫ਼ ਹੈਲਪ ਗਰੁੱਪ ਬਣਾਉਣ ਵੱਲ ਧਿਆਨ ਦੇਣ ਲਈ ਕਿਹਾ ਤਾਂ ਕਿ ਗਰੀਬ ਲੋਕ ਇੱਕਠੇ ਹੋ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ ਅਤੇ ਆਰਥਿਕ ਪੱਧਰ ’ਤੇ ਆਪਣਾ ਕੰਮ ਕਰ ਸਕਣ। ਇਸ ਮੌਕੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾਂ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟੱਲ ਪੈਨਸ਼ਨ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਐਲ.ਡੀ.ਐਮ ਕੋਚਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਸ਼ਲੈੱਸ ਸਕੀਮ ਤਹਿਤ ਜ਼ਿਲੇ ਵਿਚ ਪੀ.ਐਨ.ਬੀ . ਬੈਂਕ ਵੱਲੋਂ 46 ਕੈਂਪ ਲਾਏ ਗਏ ਹਨ ਅਤੇ ਹੋਰਨਾਂ ਬੈਂਕਾਂ ਵੱਲੋਂ ਵੀ ਵੱਧ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਹਰੇਕ ਬੈਂਕ ਨੂੰ ਇਕ-ਇਕ ਪਿੰਡ ਗੋਦ ਲੈਣ ਲਈ ਪ੍ਰੇਰਿਤ ਕੀਤਾ ਗਿਆ ਸੀ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਕੈਸ਼ਲੈੱਸ ਸਕੀਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।ਉਨਾਂ ਦੱਸਿਆ ਕਿ ਹੋਰਨਾਂ ਸਕੀਮਾਂ ਤਹਿਤ ਮੁਦਰਾ ਯੋਜਨਾਂ ਅਤੇ ਸਟੈਂਡ ਅੱਪ ਇੰਡੀਆ ਸਕੀਮ ਵੀ ਚਲਾਈ ਜਾ ਰਹੀ ਹੈ।ਜਿਸ ਤਹਿਤ ਗਰੀਬ ਲੋਕਾਂ ਨੂੰ ਕਰਜੇ ਦਿੱਤੇ ਜਾ ਰਹੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media