ਸਮਰਾਲਾ, 13 ਮਾਰਚ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤ੍ਰਤਾ ਕਮਾਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੁੱਧੀਜੀਵੀ ਤੇ ਅਮਰਗਾਮੀ ਸੋਚ ਰੱਖਣ ਵਾਲੀਆਂ ਸਖਸ਼ੀਅਤਾਂ ਤੋਂ ਇਲਾਵਾ ਫਰੰਟ ਮਾਛੀਵਾੜਾ, ਖਮਾਣੋਂ ਇਕਾਈ ਤੇ ਹੋਰ ਸਥਾਨਿਕ ਸੰਸਥਾਵਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਅੱਜ ਦਾ ਏਜੰਡਾ ਹੋ ਰਿਹਾ ਭਿ੍ਰਸ਼ਟਾਚਾਰ ਰੱਖਿਆ ਤੇ ਨਾਲ ਹੀ ਪ੍ਰੇਮ ਸਾਗਰ ਸ਼ਰਮਾ ਪ੍ਰਧਾਨ ਪੰਜਾਬ ਗੌ. ਪੈਨਸ਼ਨਰਜ਼ ਮਹਾਂਸੰਘ ਦੀ ਪੋਤਰੀ ਸ਼ੈਲਜਾ ਦੇ ਵਿਆਹ ਦੀ ਖੁਸ਼ੀ ਦੇ ਸਬੰਧ ਵਿੱਚ ਕਾਵਿ-ਅੰਦਾਜ਼ ਵਿੱਚ ਮੁਬਾਰਕਬਾਦ ਦਿੱਤੀ। ਸਵਿੱਦਰ ਸਿੰਘ ਕਲੇਰ ਨੇ ਫਰੰਟ ਦੀ ਕਾਰਗੁਜਾਰੀ ਦਾ ਜ਼ਿਕਰ ਕਰਦਿਆ ਕਿਹਾ ਇਸ ਮਹੀਨੇ ਛੇ ਕੇਸ ਆਏ ਜਿਨਾਂ ਵਿੱਚ ਪੰਜ ਨਿਪਟਾ ਦਿੱਤੇ ਗਏ। ਪ੍ਰੋ. ਬਲਦੀਪ ਸਿੰਘ ਨੇ ਕਿਹਾ ਕਿ ਜਿੱਥੇ ਸ਼ੈਲਜਾ ਦੀ ਸ਼ਾਦੀ ਦੀ ਖੁਸ਼ੀ ਵਿੱਚ ਮੁਬਾਰਕਬਾਦ ਦੇ ਰਿਹਾ ਹਾਂ ਉੱਥੇ ਹੀ ਲੜਕੀਆਂ ਦੀ ਇੱਜ਼ਤ ਦੀ ਰੱਖਿਆ ਕਰਨ ਲਈ ਵੀ ਜ਼ੋਰਦਾਰ ਸ਼ਬਦਾ ਵਿੱਚ ਅਪੀਲ ਕਰਦਾ ਹਾਂ। ਸਭ ਨੂੰ ਪਤਾ ਹੈ ਕਿ ਗੁਰਮਿਹਰ ਕੌਰ ਜਹੀਆਂ ਲੜਕੀਆਂ ਚਾਹੀਦੀਆਂ ਹਨ ਜਿਸ ਨੇ ਗੰੁਡਾ ਗਰਦੀ ਕਰਦੇ ਪ੍ਰਦਰਸ਼ਨਕਾਰੀਆਂ ਖਿਲਾਫ ਆਵਾਜ਼ ਬੁਲੰਦ ਕੀਤੀ। ਬਿਹਾਰੀ ਲਾਲ ਸੱਦੀ ਪ੍ਰਧਾਨ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਨੇ ਕਿਹਾ ਕਿ ਲੇਖਕਾਂ ਨੂੰ ਅਗਰਗਾਮੀ ਸੋਚ ਦੇ ਆਧਾਰ ਤੇ ਅਖੌਤੀ ਲੋਕ ਰਾਜ ਵਿੱਚ ਹੋ ਰਿਹਾ ਸਿਆਸੀ ਭਿ੍ਰਸਟਾਚਾਰ ਦੇ ਖਿਲਾਫ ਨਰੋਆ ਸਾਹਿਤ ਰਚਣਾ ਚਾਹੀਦਾ ਹੈ ਜਿਸ ਲੋਕ ਵਿਰੋਧੀ ਭਿ੍ਰਸ਼ਟਾਚਾਰ ਜਿਹੀ ਨਾਮੁਰਾਦ ਬੀਮਾਰੀ ਨੂੰ ਠੱਲਿਆ ਜਾ ਸਕੇ। ਕਲਵੰਤ ਸਿੰਘ ਤਰਕ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੀਆਂ ਜੜਾ ਸਾਡੀ ਹਕੂਕਤ ਦੇ ਪ੍ਰਬੰਧਕੀ ਢਾਂਚੇ ਵਿੱਚ ਹਨ, ਲੋੜ ਹੈ ਇਸ ਢਾਂਚੇ ਨੂੰ ਬਦਲਿਆ ਜਾਵੇ। ਸਿਕੰਦਰ ਸਿੰਘ (ਪਾਵਰ ਕਾਮ ਵਿਭਾਗ ਪੰਜਾਬ) ਨੇ ਕਿਹਾ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਲੋਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੂਰ ਕਰਨ ਲਈ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ ਜੋ ਸਾਨੂੰ ਆਪਣਾ ਫਰਜ਼ ਨਿਭਾਅ ਕੇ ਇਸ ਨੂੰ ਨੇਪਰੇ ਚਾੜਨਾ ਚਾਹੀਦਾ ਹੈ। ਬਚਨ ਸਿੰਘ (ਪਾਵਰ ਕਾਮ ਵਿਭਾਗ) ਪੰਜਾਬ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰੋੜਾਂ ਵਿੱਚ ਨਾ ਹੋਣੀ ਇੱਕ ਸਿਆਸੀ ਦਖਲ ਹੈ ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਬੇਹੱਦ ਚੂਨਾ ਲਗਿਆ। ਪ੍ਰੇਮ ਸਾਗਰ ਸ਼ਰਮਾ ਨੇ ਪੈਨਸ਼ਨਰਜ਼ ਦੀਆਂ ਮੰਗਾਂ ਤੇ ਪੇ-ਕਮਿਸ਼ਨ ਨੂੰ ਸੌਂਪਣ ਵਾਲਾ ਕੱਚਾ ਚਿੱਠਾ ਸੁਣਾਇਆ।
ਭਗਤ ਸਿੰਘ ਸਰੋਆ ਦੀ ਪੰਜਾਬੀ ਕਾਵਿ ਪੁਸਤਕ ਖਰੀਆਂ ਖਰੀਆਂ ਵੀ ਰੀਲੀਜ਼ ਕੀਤੀ ਗਈ। ਬਲਦੇਵ ਸਿੰਘ ਖਮਾਣੋਂ ਇਕਾਈ ਨੇ ਆਰੀਅਨ ਕਾਲਜ ਦੇ 10 ਵਿਦਿਆਰਥੀਆਂ ਦੇ ਸਰਟੀਫਿਕੇਟ ਦਵਾਏ ਕਿਉਂਕਿ ਉਹ ਪੈਸੇ ਮੰਗ ਰਹੇ ਸਨ। 8 ਕੁੜੀਆਂ ਨੂੰ ਸੈਕੰਡ ਈਅਰ ਦਾ ਇਮਤਹਾਨ ਨਹੀਂ ਦੇਣ ਦਿੰਦੇ ਸਨ, ਕਿਉਂਕਿ ਉਹ ਥਰਡ ਈਅਰ ਦੀ ਫੀਸ ਮੰਗਦੇ ਸਨ। ਉਨਾਂ ਨੂੰ ਇਮਤਿਹਾਨ ਵਿੱਚ ਬੈਠਾਇਆ। ਕਮਾਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਸਰਕਾਰੀ ਢਾਂਚਾ ਉੱਧਲ ਪੁੱਧਲ ਹੋ ਮੋਟੀਆਂ ਮੋਟੀਆਂ ਤਨਖਾਹਾਂ ਲੈਣ ਵਾਲੇ ਅਫਸਰਾਂ ਤੋਂ ਲੈ ਕੇ ਸਾਰੀ ਸਰਕਾਰੀ ਮਸ਼ਨੀਰੀ ਦਾ ਬੁਰਾ ਹਾਲ ਹੋ ਗਿਆ ਹੈ। ‘ਅੰਨੀ ਪੀਹਵੇ ਕੁੱਤੇ ਚੱਟਣ’ ਵਾਲੀ ਗੱਲ ਹੋ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਪਾਸੇ ਧਿਆਨ ਦੇ ਕੇ ਲੜਨਾ ਚਾਹੀਦਾ ਹੈ।
ਇਸ ਮੌਕੇ ਸੁਰਜੀਤ ਸਿੰਘ ਐਸ. ਐਸ. ਪੀ. (ਸੇਵਾ ਮੁਕਤ) ਭੁਪਿੰਦਰ ਸਿੰਘ ਮੁੰਡੀ ਮੀਤ ਪ੍ਰਧਾਨ, ਦਰਸ਼ਨ ਸਿੰਘ ਕੰਗ ਇੰਚਾਰਜ ਆਰ. ਟੀ. ਵਿੰਗ, ਰਾਜਿੰਦਰ ਸਿੰਘ, ਕੇਵਲ ਕ੍ਰਿਸ਼ਨ, ਜਸਵੰਤ ਸਿੰਘ, ਨਛੱਤਰ ਸਿੰਘ, ਸਵਰਨ ਸਿੰਘ ਕਕਰਾਲਾ, ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਫਰੰਟ ਸਮਰਾਲਾ, ਰਵਿੰਦਰ ਕੌਰ ਸਕੱਤਰ ਇਸਤਰੀ ਵਿੰਗ, ਪ੍ਰੇਮ ਸਿੰਘ ਮਾਛੀਵਾੜਾ ਪ੍ਰਧਾਨ ਪੈਨਸ਼ਨਰਜ਼ ਇਕਾਈ, ਪਿ੍ਰਥੀ ਸਿੰਘ ਪ੍ਰਧਾਨ ਪੋਲੀਸ ਐਸੋਸੀਏਸ਼ਨ ਖੰਨਾ, ਸਮਸ਼ੇਰ ਸਿੰਘ ਐਸ. ਐਚ. ਓ. (ਸੇਵਾ ਮੁਕਤ) ਪਿ੍ਰਤਪਾਲ ਸਿੰਘ ਭਗਵਾਨਪੁਰਾ, ਜੁਗਲ ਕਿਸ਼ੋਰ ਸਾਹਨੀ, ਮੁਖਤਿਅਰ ਸਿੰਘ ਅਰਸ਼ੀ ਖੰਨਾ, ਸ਼ਮਸ਼ੇਰ ਸਿੰਘ ਨਾਗਰਾ (ਨੈਸ਼ਨਲ ਐਵਾਰਡੀ), ਅਵਤਾਰ ਸਿੰਘ ਉਟਾਲਾਂ, ਕੇਵਲ ਸਿੰਘ ਹੇਡੋਂ, ਬ੍ਰਹਮਕੁਮਾਰੀ ਰਮਾ ਕੁਮਾਰੀ ਨੀਲਮ, ਗੁਰਦਿਆਲ ਸਿੰਘ ਵੈਦ, ਦੇਸਰਾਜ, ਅੰਗ੍ਰੇਜ ਸਿੰਘ ਮਾਂਗਟ, ਬਲਬੀਰ ਸਿੰਘ ਚਾਹਲਾਂ, ਹੁਸ਼ਿਆਰ ਸਿੰਘ ਖਹਿਰਾ, ਰੁਲਦਾ ਸਿੰਘ ਘੁਲਾਲ ਸ਼ਾਮਲ ਹੋਏ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media