ਅਲ਼ਗੋਂ ਕੋਠੀ, 15 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਨੂੰ ਅਕਾਲੀ ਦਲ ਵਲੋਂ ਪੰਥਕ ਹਲਕਾ ਦੱਸ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਪਿਛਲੇ ਲਗਾਤਾਰ 10 ਸਾਲਾਂ ਤੋਂ ਜਮਾਏ ਗਏ ਕਬਜ਼ੇ ਨੂੰ ਕਾਂਗਰਸ ਨੇ ਖਤਮ ਕਰਦਿਆਂ ਨਵੀਂ ਇਬਾਰਤ ਲਿਖੀ ਹੈ।ਇਹ ਪ੍ਰਗਟਾਵਾ ਉਘੇ ਕਾਂਗਰਸੀ ਆਗੂ ਸਤਨਾਮ ਸਿੰਘ ਚੱਠੂ ਤੇ ਬਲਵਿੰਦਰ ਸਿੰਘ ਸਿੱਧੂ ਨੇ ਕਰਦਿਆਂ ਸੁਖਪਾਲ ਸਿੰਘ ਭੁੱਲਰ ਨੂੰ ਵੱਡੀ ਲੀਡ ਲੈ ਕੇ ਇਤਿਹਾਸਕ ਜਿੱਤ ਹਾਸਲ ਕਰਨ `ਤੇ ਵਧਾਈ ਦਿੱਤੀ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਥਾਪਤੀ ਨਾਲ ਲੋਕ ਵਿਰੋਧੀ ਅਕਾਲੀ ਸਰਕਾਰ ਦਾ ਅੰਤ ਹੋ ਗਿਆ ਹੈ।ਸਤਨਾਮ ਸਿੰਘ ਚੱਠੂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਕੇ ਬੁਰੀ ਤਰਾਂ ਕੰਗਾਲ ਕਰ ਕੇ ਰੱਖ ਦਿੱਤਾ ਹੈ।ਲੇਕਿਨ ਪੰਜਾਬ ਵਾਸੀ ਹੁਣ ਸਮਝ ਚੁੱਕੇ ਹਨ ਕਿ ਪੰਜਾਬ ਤੇ ਪੰਜਾਬੀਆਂ ਦਾ ਭਵਿੱਖ ਕੇਵਲ ਕਾਂਗਰਸ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।ਇਸ ਮੌਕੇ ਜਗੀਰ ਸਿੰਘ ਭੈਣੀ, ਦਿਲਬਾਗ ਸਿੰਘ ਭੇਣੀ, ਹਸਵੰਤ ਸਿੰਘ, ਦਿਲਬਾਗ ਸਿੰਘ ਡੇਅਰੀਵਾਲੇ ਤੇ ਹਰਦੇਵ ਸਿੰਘ ਆਦਿ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media