Monday, April 6, 2026

ਕਾਂਗਰਸ ਦੀ ਜਿੱਤ ਨਾਲ ਬਾਬਰ ਦੀ ਜਾਬਰ ਸਰਕਾਰ ਦਾ ਅੰਤ ਹੋਇਆ – ਚੱਠੂ, ਸਿੱਧੂ

PPN1503201704ਅਲ਼ਗੋਂ ਕੋਠੀ, 15 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)  ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਨੂੰ ਅਕਾਲੀ ਦਲ ਵਲੋਂ ਪੰਥਕ ਹਲਕਾ ਦੱਸ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਪਿਛਲੇ ਲਗਾਤਾਰ 10 ਸਾਲਾਂ ਤੋਂ ਜਮਾਏ ਗਏ ਕਬਜ਼ੇ ਨੂੰ ਕਾਂਗਰਸ ਨੇ ਖਤਮ ਕਰਦਿਆਂ ਨਵੀਂ ਇਬਾਰਤ ਲਿਖੀ ਹੈ।ਇਹ ਪ੍ਰਗਟਾਵਾ ਉਘੇ ਕਾਂਗਰਸੀ ਆਗੂ ਸਤਨਾਮ ਸਿੰਘ ਚੱਠੂ ਤੇ ਬਲਵਿੰਦਰ ਸਿੰਘ ਸਿੱਧੂ ਨੇ ਕਰਦਿਆਂ ਸੁਖਪਾਲ ਸਿੰਘ ਭੁੱਲਰ ਨੂੰ ਵੱਡੀ ਲੀਡ ਲੈ ਕੇ ਇਤਿਹਾਸਕ ਜਿੱਤ ਹਾਸਲ ਕਰਨ `ਤੇ ਵਧਾਈ ਦਿੱਤੀ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਥਾਪਤੀ ਨਾਲ ਲੋਕ ਵਿਰੋਧੀ ਅਕਾਲੀ ਸਰਕਾਰ ਦਾ ਅੰਤ ਹੋ ਗਿਆ ਹੈ।ਸਤਨਾਮ ਸਿੰਘ ਚੱਠੂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਕੇ ਬੁਰੀ ਤਰਾਂ ਕੰਗਾਲ ਕਰ ਕੇ ਰੱਖ ਦਿੱਤਾ ਹੈ।ਲੇਕਿਨ ਪੰਜਾਬ ਵਾਸੀ ਹੁਣ ਸਮਝ ਚੁੱਕੇ ਹਨ ਕਿ ਪੰਜਾਬ ਤੇ ਪੰਜਾਬੀਆਂ ਦਾ ਭਵਿੱਖ ਕੇਵਲ ਕਾਂਗਰਸ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।ਇਸ ਮੌਕੇ ਜਗੀਰ ਸਿੰਘ ਭੈਣੀ, ਦਿਲਬਾਗ ਸਿੰਘ ਭੇਣੀ, ਹਸਵੰਤ ਸਿੰਘ, ਦਿਲਬਾਗ ਸਿੰਘ ਡੇਅਰੀਵਾਲੇ ਤੇ ਹਰਦੇਵ ਸਿੰਘ ਆਦਿ ਵੀ ਮੌਜੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply