Tuesday, April 7, 2026

ਸ਼੍ਰੋਮਣੀ ਕਮੇਟੀ ਵਲੋਂ ਆਪਣੇ ਮੁਲਾਜਮਾਂ ਲਈ ਸ਼ੁਰੂ ਕੀਤਾ ਕੋਰਸ ਸ਼ਲਾਘਾਯੋਗ ਉੇਪਰਾਲਾ – ਝੱਬਰ

PPN1503201708ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿੱਖਿਆ ਦੀ ਸਰਵ ਉਚ ਬੌਡੀ ਯੂ.ਜੀ.ਸੀ (ਯੂਨਵਰਸਿਟੀ ਗਰਾਂਟਸ ਕਮਿਸ਼ਨ) ਵੱਲੋਂ ਨਵੇਂ ਭਰਤੀ ਕੀਤੇ ਜਾ ਰਹੇ ਪ੍ਰੋਫੈਸਰਾਂ ਵਾਸਤੇ ਇਕ ਟੈਸਟ ਜਰੂਰੀ ਕੀਤਾ ਹੋਇਆ ਹੈ ਜੋ ਕਿ ਇਹ ਕੋਰਸ ਇਕ ਮਹੀਨੇ ਲਈ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਕਰਵਾਇਆ ਜਾਂਦਾ ਹੈ।ਇਸ ਕੋਰਸ ਵਿਚ ਦੇਸ਼ ਭਰ ਦੇ ਵੱਖ ਵੱਖ ਕਾਲਜਾਂ ਨਾਲ ਸਬੰਧਿਤ ਪ੍ਰੌਫੇਸਰਾਂ ਭਾਗ ਲੈਂਦੇ ਹਨ।ਮਹੀਨਾ ਭਰ ਚੱਲਣ ਵਾਲੇ ਕੋਰਸ ਵਿਚ ਦੇਸ ਦੇ ਕੋਨੇ ਤੋਂ ਵੱਖ ਵੱਖ ਸਿਖਿਆ ਸਾਸਤਰੀ ਵਿਦਿਵਾਨ ਇਨ੍ਹਾਂ ਪ੍ਰੋਫੈਸਰਾਂ ਨੂੰ ਆ ਰਹੀ ਤਬਦੀਲੀ ਦੇ ਨਾਲ ਉਨ੍ਹਾਂ ਦੇ ਅਧਿਕਾਰ ਅਤੇ ਕਰੱਤਬ ਬਾਰੇ ਵਿਚਾਰ ਚਰਚਾ ਕਰਦੇ ਹਨ।ਇਹ ਪ੍ਰਗਟਾਵਾ ਨੌਜਵਾਨ ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਾਂ ਦੀ ਸਿਰਮੌਰ ਅਤੇ ਸਰਬਉਚ ਸੰਸਥਾ ਸ੍ਰੋਮਣੀ ਕਮੇਟੀ ਜਿਥੇ ਗੁਰੂ ਘਰਾਂ ਦੀ ਸੇਵਾ ਸੰਭਾਲ, ਕੌਮ ਦੇ ਪਸਾਰ ਅਤੇ ਪ੍ਰਚਾਰ ਹਿਤ ਕਾਰਜ ਕਰ ਰਹੀ ਹੈ ਉਥੇ ਹੀ ਸ੍ਰੋਮਣੀ ਕਮੇਟੀ ਨੇ ਆਪਣੇ ਫਰਜਾਂ ਅਤੇ ਕਰਤੱਬਾਂ ਨੂੰ ਹੋਰ ਨੇਪਰੇ ਚਾੜਨ ਲਈ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਯੂ.ਜੀ.ਸੀ ਦੀ ਤਰਜ ਤੇ ਇਕ ਕੋਰਸ ਸੁਰੂ ਕੀਤਾ ਗਿਆ ਹੈ।ਜੋ ਕਿ ਲੰਮੀ ਸੋਚ ਅਤੇ ਇਕ ਬਹੁਤ ਵਧੀਆ ਉੇਪਰਾਲਾ ਹੈ।ਉਨ੍ਹਾਂ ਕਿਹਾ ਕਿ ਇਸ ਇਕ ਮਹੀਨਾ ਚੱਲਣ ਵਾਲੇ ਕੋਰਸ ਵਿਚ ਮੁਲਾਜਮਾਂ ਨੂੰ ਸੇਵਾ ਭਾਵਨਾ ਦੇ ਨਾਲ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਦੇ ਯੋਗ ਬਣਾਉਣ ਲਈ ਅਤੇ ਉਨ੍ਹਾਂ ਦੇ ਮੁਲਾਜਮ ਹੋਣ ਦੇ ਨਾਤੇ ਉਨ੍ਹਾਂ ਦੇ ਕਰਤੱਬਾਂ ਅਤੇ ਡਿਊਟੀ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹ ਕਿਹਾ ਕਿ ਨਵੇਂ ਸੁਰੂ ਹੋਏ ਇਸ ਕੋਰਸ ਦਾ ਅੱਜ ਪਹਿਲਾ ਬੈਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਪਟਿਆਲਾ ਵਿਖੇ ਸਮਾਪਤ ਹੋ ਗਿਆ।ਸ. ਝੱਬਰ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਇਸ ਕੋਰਸ ਪ੍ਰਤੀ ਕੀਤੇ ਜਾਂਦੇ ਯਤਨਾਂ ਦੀ ਭਰਵੀ ਪ੍ਰਸੰਸਾ ਸਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਸ ਕੋਰਸ ਦੀ ਸਮਾਪਤੀ ਮੌਕੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਸਿੱਖਿਆ ਦੇ ਖੇਤਰ ਦੀਆਂ ਨਾਮਵਰ ਹਸਤੀਆਂ ਡਾ. ਗੁਰਮੋਹਨ ਸਿੰਘ ਵਾਲੀਆ, ਡਾ. ਧਰਮਿੰਦਰ ਸਿੰਘ ਉਭਾ, ਪ੍ਰੋ. ਗੁਰਵੀਰ ਸਿੰਘ ਨੇ ਭਾਗ ਲਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply